ਚੰਡੀਗੜ੍ਹ : ਮੁੰਡੇ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ ''ਤੇ ਵੱਡੀ ਕਾਰਵਾਈ (ਵੀਡੀਓ)

Thursday, Jun 27, 2019 - 09:37 AM (IST)

ਚੰਡੀਗੜ੍ਹ : ਇੱਥੇ ਟ੍ਰਿਬੀਊਨ ਚੌਂਕ 'ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ ਨੂੰ ਉਸ ਦੀ ਕਰਨੀ ਦੀ ਸਜ਼ਾ ਮਿਲ ਗਈ ਹੈ। ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਸੈਕਟਰ-29 ਵਾਸੀ ਨਿਤੀਸ਼ ਕੁਮਾਰ ਉਰਫ ਸ਼ੈਂਟੀ ਆਪਣੀ ਸੈਂਟਰੋ ਕਾਰ 'ਚ ਆਪਣੇ ਪਰਿਵਾਰ ਨੂੰ ਪੀ. ਜੀ. ਆਈ. ਤੋਂ ਬਲਟਾਣਾ ਲੈ ਕੇ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਟ੍ਰਿਬੀਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ। ਜਦੋਂ ਨਿਤੀਸ਼ ਗਲਤ ਪਾਸੇ ਖੜ੍ਹੀ ਕਾਰ ਪਾਸੇ ਕਰਨ ਲਈ ਕਹਿਣ ਲੱਗਾ ਤਾਂ ਕਾਰ ਸਵਾਰ ਮੋਹਾਲੀ ਦੀ ਰਹਿਣ ਵਾਲੀ ਸ਼ੀਤਲ ਭੜਕ ਗਈ ਅਤੇ ਉਸ ਦੇ ਗਲ ਪੈ ਗਈ।

ਇਸ ਤੋਂ ਬਾਅਦ ਸ਼ੀਤਲ ਨੇ ਕਾਰ 'ਚੋਂ ਲੋਹੇ ਦੀ ਰਾਡ ਕੱਢੀ ਤੇ ਨਿਤੀਸ਼ 'ਤੇ ਕਈ ਵਾਰ ਕਰਦੇ ਹੋਏ ਉਸ ਦਾ ਸਿਰ ਫਾੜ ਦਿੱਤਾ। ਇਸ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਨਿਤੀਸ਼ ਨੂੰ ਸੈਕਟਰ-32 ਹਸਪਤਾਲ ਭਰਤੀ ਕਰਾਇਆ। ਪੁਲਸ ਨੇ ਨਿਤੀਸ਼ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ 'ਤੇ ਸ਼ੀਤਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
2015 'ਚ ਦਰਜ ਕੇਸ 'ਚ ਹੋ ਚੁੱਕੀ ਹੈ ਬਰੀ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸ਼ੀਤਲ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਸੀ ਕਿਰਨ ਕੋਲ ਰਹਿੰਦੀ ਹੈ। ਉਸ ਦੇ ਭਰਾ ਅਤੇ ਭੈਣ ਵਿਦੇਸ਼ 'ਚ ਰਹਿੰਦੇ ਹਨ। ਸੂਤਰਾਂ ਮੁਤਾਬਕ ਸ਼ੀਤਲ ਖਿਲਾਫ ਸੈਕਟਰ-34 ਥਾਣੇ 'ਚ ਸਾਲ 2015 'ਚ ਵੀ ਇਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ ਪਰ ਇਸ ਕੇਸ ਨੂੰ ਸਾਬਤ ਕਰਨ 'ਚ ਪੁਲਸ ਸਫਲ ਨਹੀਂ ਹੋ ਸਕੀ ਸੀ, ਜਿਸ ਦੇ ਚੱਲਦਿਆਂ ਗਵਾਹਾਂ ਦੀ ਕਮੀ ਕਾਰਨ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ।


author

Babita

Content Editor

Related News