ਏਅਰ ਹੋਸਟੈਸ ਦਾ ਕੋਰਸ ਕਰ ਰਹੀ ਕੁੜੀ ਨੇ ਲਗਾਇਆ ਸੰਚਾਲਕ ’ਤੇ ਕਥਿਤ ਜਬਰ-ਜ਼ਨਾਹ ਦਾ ਦੋਸ਼
Thursday, Aug 17, 2023 - 03:36 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ’ਚ ਏਅਰ ਹੋਸਟੈਸ ਅਕੈਡਮੀ ਵਿਚ ਏਅਰ ਹੋਸਟੈਸ ਦਾ ਕੋਰਸ ਕਰ ਰਹੀ ਕੁੜੀ ਨੇ ਸੰਚਾਲਕ ’ਤੇ ਕਥਿਤ ਤੌਰ ’ਤੇ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਨਿਵਾਸੀ ਬੁੱਟਰ ਕਲਾਂ ਹਾਲ ਬੱਧਨੀ ਕਲਾਂ ਖ਼ਿਲਾਫ਼ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ ਆਦੇਸ਼ ਦਿੱਤਾ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਧਨੀ ਕਲਾਂ ’ਚ ਨਵਿਆ ਐਵੀਨੇਸ਼ਨ ਐੱਲ. ਐੱਲ. ਪੀ. ਖੁੱਲ੍ਹਿਆ ਹੋਇਆ ਹੈ, ਜਿਸ ਵਿਚ ਕੁੜੀਆਂ ਨੂੰ ਏਅਰ ਹੋਸਟੈਸ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਪੀੜਤ ਕੁੜੀ ਨੇ ਦੋਸ਼ ਲਗਾਇਆ ਹੈ,‘‘ਉਕਤ ਸੰਸਥਾ ਦੇ ਐੱਮ. ਡੀ. ਮਨਪ੍ਰੀਤ ਸਿੰਘ ਨੇ ਮੈਂਨੂੰ ਪਾਣੀ ਵਾਲੇ ਗਿਲਾਸ ਵਿਚ ਕੁਝ ਬੂੰਦਾਂ ਮਿਲਾ ਕੇ ਪਿਲਾ ਦਿੱਤੀਆਂ, ਜਿਸ ’ਤੇ ਮੈਂ ਬੇਹੋਸ਼ ਹੋ ਗਈ ਅਤੇ ਉਸ ਨੇ ਮੇਰੀ ਮਰਜ਼ੀ ਦੇ ਖ਼ਿਲਾਫ਼ ਮੇਰੇ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ, ਜਿਸ ’ਤੇ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ।’’
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਵਿਛਾਏ ਸੱਥਰ, ਚੂੜੇ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਜਹਾਨੋ ਤੁਰ ਗਈ ਪੰਜਾਬ ਦੀ ਧੀ
ਇਸ ਦੇ ਇਲਾਵਾ ਇਕ ਹੋਰ ਕੁੜੀ ਨੇ ਕਥਿਤ ਦੋਸ਼ੀ ਖ਼ਿਲਾਫ਼ ਅਦਾਲਤ ’ਚ ਅ/ਧ 164 ਦੇ ਅਧੀਨ ਬਿਆਨ ਦਰਜ ਕਰਵਾਏ ਹਨ। ਇਸ ਸਬੰਧ ’ਚ ਬੱਧਨੀ ਕਲਾਂ ਪੁਲਸ ਦੇ ਇੰਚਾਰਜ ਡੀ. ਐੱਸ. ਪੀ. ਆਤਿਸ਼ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕਥਿਤ ਦੋਸ਼ੀ ਜੋ ਪਹਿਲਾਂ ਪੁਲਸ ਰਿਮਿਾਂਡ ’ਤੇ ਸੀ ਹੁਣ ਮਾਣਯੋਗ ਅਦਾਲਤ ਵੱਲੋਂ ਜੁਡੀਸ਼ੀਅਲ ਹਿਰਾਸਤ ’ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਬਰਨਾਲਾ 'ਚ ਮਾਂ-ਧੀ ਦੇ ਕਤਲ ਦੀ ਘਟਨਾ ਨੂੰ ਅੱਖੀਂ ਵੇਖਣ ਵਾਲੇ ਜ਼ਖ਼ਮੀ ਜਵਾਈ ਨੇ ਬਿਆਨਿਆ ਖ਼ੌਫ਼ਨਾਕ ਮੰਜ਼ਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8