ਜਲੰਧਰ: ਬਸ਼ੀਰਪੁਰ ਫਾਟਕ ਨੇੜੇ ਲੜਕੀ ਨੇ ਟਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ

Monday, Jul 08, 2019 - 09:04 PM (IST)

ਜਲੰਧਰ: ਬਸ਼ੀਰਪੁਰ ਫਾਟਕ ਨੇੜੇ ਲੜਕੀ ਨੇ ਟਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ

ਜਲੰਧਰ: ਸ਼ਹਿਰ ਦੇ ਬਸ਼ੀਰਪੁਰਾ ਫਾਟਕ ਨੇੜੇ ਟਰੇਨ ਅੱਗੇ ਛਾਲ ਮਾਰ ਕੇ ਇਕ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਾਜਲ ਨਾਮ ਦੀ ਲੜਕੀ ਘਰ ਵਾਲਿਆਂ ਨੂੰ ਇਕ ਕਹਿ ਕੇ ਗਈ ਸੀ ਕਿ ਉਹ ਟੇਲਰ ਤੋਂ ਸੂਟ ਸਿਲਵਾਉਣ ਲਈ ਜਾ ਰਹੀ ਹੈ। ਜਿਸ ਤੋਂ ਬਾਅਦ ਉਸ ਨੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ। ਲੜਕੀ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। ਜੀ.ਆਰ. ਪੀ. ਪੁਲਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News