Punjab : ਇਸ ਰੇਲਵੇ ਫਾਟਕ 'ਤੇ ਟੁੱਟਿਆ ਟਰਾਲੀ ਦਾ ਐਕਸਲ, ਡੇਢ ਘੰਟਾ ਰੋਕੀਆਂ ਰੇਲਾਂ
Friday, Jan 02, 2026 - 12:09 PM (IST)
ਜਲੰਧਰ (ਸੋਨੂੰ)- ਮੋਗਾ ਤੋਂ ਆ ਰਹੀ ਇੱਟਾਂ ਨਾਲ ਭਰੀ ਇਕ ਟਰਾਲੀ ਟਾਂਡਾ ਫਾਟਕ 'ਤੇ ਹਾਦਸਾਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਜਾਂਦੇ ਸਮੇਂ ਟਰਾਲੀ ਦਾ ਐਕਸਲ ਟੁੱਟ ਗਿਆ। ਇਹ ਘਟਨਾ ਸਵੇਰੇ 8 ਵਜੇ ਟਾਂਡਾ ਫਾਟਕ 'ਤੇ ਵਾਪਰੀ। 50 ਤੋਂ ਵੱਧ ਲੋਕਾਂ ਨੇ ਟਰਾਲੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰ ਜ਼ਿਆਦਾ ਹੋਣ ਕਾਰਨ ਟਰਾਲੀ ਅੱਗੇ ਨਹੀਂ ਹੋਈ। ਇਸ ਦੀ ਸੂਚਨਾ ਗੇਟਮੈਨ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ

ਕਰੀਬ ਡੇਢ ਘੰਟਾ ਟਰਾਲੀ ਦੇ ਰੇਲਵੇ ਲਾਈਨ ਵਿਚਕਾਰ ਖੜ੍ਹੀ ਹੋਣ ਕਾਰਨ ਰੇਲਵੇ ਲਾਈਨ ਨੂੰ ਬੰਦ ਕਰਨਾ ਪਿਆ। ਉਸ ਡੇਢ ਘੰਟੇ ਦੌਰਾਨ ਫਾਟਕ ਬੰਦ ਕਰ ਦਿੱਤਾ ਗਿਆ ਅਤੇ ਟਰੇਨਾਂ ਦੀ ਆਵਾਜਾਈ ਠੱਪ ਰਹੀ। ਇਸ ਦੌਰਾਨ ਮਜ਼ਦੂਰਾਂ ਨੇ ਟਰਾਲੀ ਤੋਂ ਇੱਟਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਸਮੇਂ ਦੇ ਚੱਕਰ ਵਿਚ ਟਰਾਲੀ ਚਾਲਕ ਨੇ ਕ੍ਰੇਨ ਦੀ ਮਦਦ ਨਾਲ ਟਰਾਲੀ ਨੂੰ ਫਾਟਕ ਦੇ ਵਿਚੋਂ ਸਾਈਡ 'ਤੇ ਕਰਵਾਇਆ ਅਤੇ ਫਿਰ ਰੇਲਵੇ ਲਾਈਨ ਨੂੰ ਚਾਲੂ ਕਰਵਾਇਆ ਗਿਆ।

ਟਰਾਲੀ ਡਰਾਈਵਰ ਨੇ ਦੱਸਿਆ ਕਿ ਉਹ ਮੋਂਗਾ ਤੋਂ ਜਲੰਧਰ ਦੇ ਪਠਾਨਕੋਟ ਚੌਕ ਜਾ ਰਿਹਾ ਸੀ। ਜਦੋਂ ਉਹ ਟਾਂਡਾ ਫਾਟਕ ਕੋਲ ਪਹੁੰਚਿਆ ਤਾਂ ਟਰਾਲੀ ਦਾ ਐਕਸਲ ਰੇਲਵੇ ਟਰੈਕ 'ਤੇ ਟੁੱਟ ਗਿਆ। ਗਨੀਮਤ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸ ਨੇ ਟਰਾਲੀ ਦੇ ਮਾਲਕਾਂ ਨੂੰ ਟਰਾਲੀ ਦੇ ਟੁੱਟਣ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ 'ਤੇ ਆਰ. ਪੀ. ਐੱਫ਼. ਪੁਲਸ ਟੀਮ, ਰੇਲਵੇ ਟੀਮਾਂ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
