ਨਾਬਾਲਿਗ ਨੂੰ ਡਰਾ-ਧਮਕਾ ਕੇ ਕੀਤਾ ਜਬਰ-ਜ਼ਨਾਹ
Saturday, Nov 24, 2018 - 04:55 PM (IST)

ਮਲੋਟ (ਗੋਇਲ) : 15 ਵਰ੍ਹਿਆਂ ਦੀ ਇਕ ਨਾਬਾਲਿਗ ਲੜਕੀ ਨਾਲ ਘਰ ਦੇ ਬਾਹਰੋਂ ਜ਼ਬਰਦਸਤੀ ਲਿਜਾ ਕੇ ਜਬਰ-ਜ਼ਨਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਉਕਤ ਲੜਕੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਦੇ ਬਾਹਰ ਖੜੀ ਸੀ ਤਾਂ ਉਸ ਨੂੰ ਇਕ ਨੌਜਵਾਨ ਜ਼ਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਘਰ ਲੈ ਗਿਆ। ਉਸ ਸਮੇਂ ਘਰ ਵਿਚ ਕੋਈ ਨਹੀਂ ਸੀ।
ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਡਰਾ ਧਮਕਾ ਕੇ ਸਾਰੀ ਰਾਤ ਉਸ ਨਾਲ ਦੁਸ਼ਕਰਮ ਕੀਤਾ ਅਤੇ ਅਗਲੇ ਦਿਨ ਉਸ ਨੂੰ ਘਰ ਛੱਡ ਕੇ ਫਰਾਰ ਹੋ ਗਿਆ। ਬਾਅਦ ਵਿਚ ਲੜਕੀ ਨੇ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।