20 ਸਾਲ ਤੋਂ ਕੁੜੀ ਨਾਲ ਆਸ਼ਰਮ ’ਚ ਹੋ ਰਿਹੈ ਸੀ ਜਬਰ-ਜ਼ਿਨਾਹ ਅਤੇ ਗੈਰ-ਕੁਦਰਤੀ ਸੰਭੋਗ, ਕਥਿਤ ਸਾਧ ’ਤੇ ਲੱਗੇ ਦੋਸ਼
Sunday, May 22, 2022 - 06:27 PM (IST)

ਰਾਜਪੁਰਾ (ਮਸਤਾਨਾ) : ਪਿੰਡ ਬੰਸਤਪੁਰਾ ਵਿਖੇ ਧਰਮ ਦੀ ਆੜ ਲੈ ਕੇ ਆਸ਼ਰਮ ਚਲਾਉਣ ਵਾਲੇ ਪਿਓ-ਪੁੱਤਰ ਵੱਲੋਂ ਕਿਸੇ ਕੁੜੀ ਨਾਲ ਲਗਭਗ 20 ਸਾਲਾਂ ਤੋਂ ਜਬਰ-ਜ਼ਿਨਾਹ ਅਤੇ ਗੈਰ-ਕੁਦਰਤੀ ਤੌਰ ’ਤੇ ਸੰਭੋਗ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਸ ਨੇ ਆਸ਼ਰਮ ਦੇ ਮੁਖੀ ਅਤੇ ਉਸ ਦੇ ਲੜਕੇ ਖ਼ਿਲਾਫ ਜਬਰ-ਜ਼ਿਨਾਹ ਅਤੇ ਗੈਰ-ਕੁਦਰਤੀ ਸੰਭੋਗ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਗੁਰਸੁਖ ਸਾਗਰ ਆਸ਼ਰਮ ਪਿੰਡ ਬੰਸਤਪੁਰਾ ਦੇ ਮੁਖੀ ਅਤੇ ਉਸ ਦੇ ਲੜਕੇ ਹੇਮੰਤ ਉੱਪਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਦੋਵੇਂ ਧਰਮ ਦੀ ਆੜ ’ਚ ਆਸ਼ਰਮ ਚਲਾ ਰਹੇ ਹਨ। ਉਕਤ ਨੇ ਦੱਸਿਆ ਕਿ 2002 ’ਚ ਜਦੋਂ ਉਹ 12 ਸਾਲਾ ਦੀ ਸੀ ਤਾਂ ਉਕਤ ਆਸ਼ਰਮ ਦਾ ਮੁਖੀ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਅਤੇ ਕਈ ਵਾਰ ਗੈਰ-ਕੁਦਰਤੀ ਸੰਭੋਗ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ : ਸੁਜਾਨਪੁਰ ’ਚ ਤਾਰ-ਤਾਰ ਹੋਇਆ ਪਵਿੱਤਰ ਰਿਸ਼ਤਾ, ਕਲਯੁਗੀ ਪੁੱਤ ਨੇ ਮਾਂ ਨਾਲ ਟੱਪੀਆਂ ਹੱਦਾਂ
ਇਥੇ ਹੀ ਬਸ ਨਹੀਂ ਜਦੋਂ ਉਕਤ ਪਰਿਵਾਰ ਇਸ ਦਾ ਵਿਰੋਧ ਕਰਦੇ ਸੀ ਤਾਂ ਦੋਸ਼ੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਅਤੇ ਲੜਕੀ ਦੀ ਵੀਡੀਓ ਵਾਇਰਲ ਕਰਨ ਦੀਆਂ ਵੀ ਧਮਕੀਆਂ ਦਿੰਦੇ ਸਨ। ਇਸ ਦੌਰਾਨ ਪੀੜਤਾ ਅਤੇ ਉਸ ਦੇ ਪਰਿਵਾਰ ਨੇ ਤੰਗ ਆ ਕੇ ਪੁਲਸ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਥਾਣਾ ਸਦਰ ਦੀ ਪੁਲਸ ਨੇ ਆਸ਼ਰਮ ਦੇ ਮੁਖੀ ਸੁਖ ਸਾਗਰ ਅਤੇ ਉਸ ਦੇ ਲੜਕੇ ਖ਼ਿਲਾਫ ਧਾਰਾ 376(2), 377, 328, 354, 506, 509, 120 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ
ਇਸ ਸਬੰਧੀ ਡੀ. ਐੱਸ. ਪੀ. ਰਾਜਪੁਰਾ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੀੜਤਾ ਅਤੇ ਉਸ ਦੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਉਕਤ ਪਿਓ-ਪੁੱਤਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚਿੱਟੇ ਨੇ ਇਕ ਹੋਰ ਘਰ ’ਚ ਪੁਆਏ ਵੈਣ, 19 ਸਾਲ ਨੌਜਵਾਨ ਦੀ ਓਵਰ ਡੋਜ਼ ਕਾਰਣ ਮੌਤ, ਬਾਂਹ ’ਤੇ ਲਿਖਿਆ ਬੇਬੇ-ਬਾਪੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?