ਖੰਨੇ ''ਚ ਮਿਲੀ ਲੜਕੀ ਦੀ ਲਾਸ਼, ਨਸ਼ੇ ਦੇ ਓਵਰਡੋਜ਼ ਨਾਲ ਹੋਈ ਮੌਤ
Thursday, Aug 02, 2018 - 04:15 PM (IST)

ਖੰਨਾ (ਵਿਪਿਨ)— ਖੰਨਾ ਦੇ ਨੇੜੇ ਇਕ ਲੜਕੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਖੰਨਾ ਦੇ ਨੇੜੇ ਪਿੰਡ ਇਕੋਲਾਹਾ 'ਚ ਲੜਕੀ ਦੀ ਲਾਸ਼ ਮਿਲੀ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਲੜਕੀ ਦੀ ਮੌਤ ਵਧ ਨਸ਼ੇ ਦੇ ਕਾਰਨ ਹੋਈ ਲੱਗਦੀ ਹੈ। ਲਾਸ਼ ਨੂੰ 72 ਘੰਟਿਆਂ ਦੇ ਲਈ ਖੰਨਾ ਦੇ ਸਿਵਿਲ ਹਸਪਤਾਲ 'ਚ ਪਛਾਣ ਦੇ ਲਈ ਰਖਵਾਇਆ ਗਿਆ ਹੈ।