ਮਾਮੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ 12 ਸਾਲਾ ਬੱਚੀ ਬਣੇਗੀ ਮਾਂ, ਸ਼ਰਮਸਾਰ ਕਰਨ ਵਾਲੀ ਹੈ ਪੂਰੀ ਘਟਨਾ

Saturday, Jul 22, 2017 - 03:06 PM (IST)

ਮਾਮੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ 12 ਸਾਲਾ ਬੱਚੀ ਬਣੇਗੀ ਮਾਂ, ਸ਼ਰਮਸਾਰ ਕਰਨ ਵਾਲੀ ਹੈ ਪੂਰੀ ਘਟਨਾ

ਚੰਡੀਗੜ੍ਹ (ਅਰਚਨਾ) : ਮਾਮੇ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਜਿਸ ਬੱਚੀ ਦੇ ਗਰਭ 'ਚ 7 ਮਹੀਨੇ ਦਾ ਬੱਚਾ ਪਲ ਰਿਹਾ ਹੈ, ਉਸ ਦੀ ਉਮਰ ਨੂੰ ਲੈ ਕੇ ਚੱਲ ਰਹੇ ਚਰਚਿਆਂ ਦੌਰਾਨ 'ਜਗ ਬਾਣੀ' ਨੇ ਨਵਾਂ ਖੁਲਾਸਾ ਕੀਤਾ ਹੈ। ਕਈ ਮਾਹਿਰਾਂ ਤੇ ਮਨੋਵਿਗਿਆਨਕਾਂ ਅਨੁਸਾਰ ਇੰਨੀ ਉਮਰ 'ਚ ਗਰਭ ਧਾਰਨ ਕਰਨਾ ਸੰਭਵ ਨਹੀਂ ਹੁੰਦਾ। ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ 'ਜਗ ਬਾਣੀ' ਨੇ ਰੇਪ ਪੀੜਤਾ ਦੀ ਸਹੀ ਉਮਰ ਜਾਣਨ ਲਈ ਤਹਿਕੀਕਾਤ ਕੀਤੀ ਤਾਂ ਖੁਲਾਸਾ ਹੋਇਆ ਕਿ ਉਸ ਦੀ ਉਮਰ 10 ਨਹੀਂ ਬਲਕਿ 12 ਸਾਲ ਹੈ।
ਡਾਕਟਰ ਦੀ ਛੋਟੀ ਜਿਹੀ ਗਲਤੀ ਨੇ ਪਾਇਆ ਅਚੰਭੇ 'ਚ
ਹਸਪਤਾਲ 'ਚ ਇਕ ਡਾਕਟਰ ਦੀ ਛੋਟੀ ਜਿਹੀ ਗਲਤੀ ਨੇ ਬੱਚੀ ਦੀ ਉਮਰ ਨੂੰ ਲੈ ਕੇ ਪੂਰੇ ਸਮਾਜ ਨੂੰ ਅਚੰਭੇ 'ਚ ਪਾ ਦਿੱਤਾ ਸੀ ਤੇ ਇਹ ਬਹਿਸ ਦਾ ਵਿਸ਼ਾ ਬਣਦਾ ਜਾ ਰਿਹਾ ਸੀ। 'ਜਗ ਬਾਣੀ' ਨੇ ਪੀੜਤਾ ਦੇ ਘਰ ਜਾ ਕੇ ਹਸਪਤਾਲ ਦੇ ਦਸਤਾਵੇਜ਼ ਤੇ ਉਸ ਦੇ ਸਕੂਲ ਤੋਂ ਉਸ ਦੀ ਉਮਰ ਦਾ ਪਤਾ ਕੀਤਾ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਹਸਪਤਾਲ ਦੇ ਕਾਰਡ 'ਚ ਬੱਚੀ ਦੀ ਉਮਰ 12 ਸਾਲ ਹੀ ਲਿਖਵਾਈ ਗਈ ਸੀ ਪਰ ਜਾਂਚ ਕਰ ਰਹੇ ਡਾਕਟਰ ਨੇ ਬੱਚੀ ਦੀ ਉਮਰ ਆਪਣੀ ਰਿਪੋਰਟ 'ਚ 10 ਸਾਲ ਲਿਖੀ ਸੀ, ਜੋ ਕਿ ਆਪਣੇ ਆਪ 'ਚ ਹੀ ਸਵਾਲ ਖੜ੍ਹਾ ਕਰ ਰਹੀ ਸੀ। ਬੱਚੀ ਦੀ ਮਾਂ ਨੇ ਵੀ ਮੰਨਿਆ ਕਿ ਉਨ੍ਹਾਂ ਦੀ ਬੇਟੀ ਦੀ ਉਮਰ 10 ਸਾਲ ਨਹੀਂ, ਬਲਕਿ 12 ਸਾਲ ਹੈ। ਇਧਰ, ਸਾਈਕਾਲੋਜਿਸਟ ਦਾ ਕਹਿਣਾ ਹੈ ਕਿ ਬੱਚੀ ਨੂੰ 18 ਸਾਲ ਦੀ ਉਮਰ ਹੋਣ ਤਕ ਰੈਗੂਲਰ ਕਾਊਂਸਲਿੰਗ ਦੀ ਲੋੜ ਹੈ, ਤਾਂ ਕਿ ਉਹ ਆਉਣ ਵਾਲੇ ਜੀਵਨ 'ਚ ਕਿਸੇ ਮੈਂਟਲ ਟ੍ਰਾਮਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਵੱਡੀ ਹੋਣ 'ਤੇ ਉਸ ਨੂੰ ਆਪਣੇ ਨਾਲ ਹੋਈ ਹਰ ਘਟਨਾ ਦਾ ਪਤਾ ਲਗ ਜਾਵੇਗਾ।
ਬੱਚੀ ਨੂੰ ਦੱਸਿਆ ਢਿੱਡ 'ਚ ਪੱਥਰੀ
ਮਾਨਸਿਕ ਰੂਪ ਤੋਂ ਅਵਿਕਸਿਤ ਬੱਚੀ ਮਾਂ ਸ਼ਬਦ ਦੀ ਪਰਿਭਾਸ਼ਾ ਵੀ ਨਹੀਂ ਜਾਣਦੀ। ਅਜਿਹੇ 'ਚ ਡਾਕਟਰ ਵੀ ਪ੍ਰੇਸ਼ਾਨ ਹਨ ਕਿ ਡਲਿਵਰੀ ਤਕ ਬੱਚੀ ਦਾ ਆਤਮ-ਵਿਸ਼ਵਾਸ ਕਿੰਝ ਬਰਕਰਾਰ ਰੱਖਿਆ ਜਾਵੇ। ਇਹੀ ਕਾਰਨ ਹੈ ਕਿ ਉਸ ਨੂੰ ਅੱਜ ਤਕ ਇਹੀ ਦੱਸਿਆ ਗਿਆ ਹੈ ਕਿ ਉਸ ਦੇ ਢਿੱਡ 'ਚ ਪੱਥਰੀ ਹੈ ਤੇ ਕੁਝ ਦਿਨਾਂ ਬਾਅਦ ਉਸ ਦਾ ਆਪ੍ਰੇਸ਼ਨ ਹੋਵੇਗਾ। ਬੱਚੀ ਦੀਆਂ ਸਹੇਲੀਆਂ ਨੂੰ ਵੀ ਇਹੀ ਕਿਹਾ ਗਿਆ ਹੈ। ਹਾਲਾਂਕਿ ਬੱਚੀ ਨੂੰ ਪੜ੍ਹਾਉਣ ਲਈ ਘਰ 'ਚ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਕ ਐੱਨ. ਜੀ. ਓ. ਦੀ ਸਹਾਇਤਾ ਨਾਲ ਹਰ ਰੋਜ਼ ਇਕ ਅਧਿਆਪਕ ਉਸ ਨੂੰ ਪੜ੍ਹਾਉਣ ਲਈ ਉਸ ਦੇ ਘਰ ਜਾਏਗੀ।
ਨਹੀਂ ਬੰਨ੍ਹਾਂਗੀ ਰੱਖੜੀ
ਪੀੜਤ ਬੱਚੀ ਦੀ ਮਾਂ ਜਿਵੇਂ ਪੂਰੀ ਦੁਨੀਆ ਤੋਂ ਰੁੱਸ ਗਈ ਲਗਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਭਰ ਆਪਣੇ ਇਹੋ ਜਿਹੇ ਭਰਾ ਨੂੰ ਰੱਖੜੀ ਨਹੀਂ ਬੰਨ੍ਹੇਗੀ, ਉਥੇ ਹੀ ਮਾਮੇ ਦੀ ਪਤਨੀ ਤੇ ਪਰਿਵਾਰ ਨੇ ਵੀ ਉਸ ਦਾ ਬਾਈਕਾਟ ਕਰ ਦਿੱਤਾ ਹੈ। ਨਾ ਤਾਂ ਪੁਲਸ ਕਸਟਡੀ 'ਚ ਕੋਈ ਉਸ ਨੂੰ ਮਿਲਣ ਗਿਆ ਹੈ ਤੇ ਨਾ ਹੀ ਜੇਲ 'ਚ।
ਭੈਣ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਫਾਂਸੀ ਲਗ ਜਾਵੇ ਤਾਂ ਉਹ ਹੰਝੂ ਨਹੀਂ ਵਹਾਏਗੀ। ਉਸਦੀਆਂ ਖੁਦ ਦੀਆਂ ਦੋ ਬੇਟੀਆਂ ਹਨ ਤੇ ਉਸ ਨੂੰ ਅਜਿਹਾ ਕਰਦਿਆਂ ਸ਼ਰਮ ਨਹੀਂ ਆਈ। ਮਾਮਾ ਸ਼ਬਦ ਦਾ ਅਰਥ ਹੀ ਬਿਆਨ ਕਰਦਾ ਹੈ ਕਿ ਮਾਮਾ ਦੋ ਮਾਵਾਂ ਦੇ ਸਮਾਨ ਹੈ, ਫਿਰ ਅਜਿਹੀ ਨੀਚਤਾ ਕਰਨ ਵਾਲੇ ਦੀ ਤਾਂ ਮੈਂ ਸ਼ਕਲ ਵੀ ਨਹੀਂ ਦੇਖਾਂਗੀ।


Related News