ਜਲੰਧਰ: ਧੀ ਜੰਮਣ ''ਤੇ ਪਤੀ ਦੀ ਹੈਵਾਨੀਅਤ! ਕੁੱਖ ''ਚ ਮਾਰਿਆ ਦੂਜਾ ਬੱਚਾ; ਅਫ਼ੀਮ ਖਾਣ ਲਈ ਕਰਦਾ ਸੀ ਮਜਬੂਰ

Tuesday, Apr 14, 2026 - 04:16 PM (IST)

ਜਲੰਧਰ: ਧੀ ਜੰਮਣ ''ਤੇ ਪਤੀ ਦੀ ਹੈਵਾਨੀਅਤ! ਕੁੱਖ ''ਚ ਮਾਰਿਆ ਦੂਜਾ ਬੱਚਾ; ਅਫ਼ੀਮ ਖਾਣ ਲਈ ਕਰਦਾ ਸੀ ਮਜਬੂਰ

ਜਲੰਧਰ: ਸ਼ਹਿਰ ਵਿਚ ਇਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੂੰ ਸਿਰਫ਼ ਧੀ ਨੂੰ ਜਨਮ ਦੇਣ ਕਾਰਨ ਭਿਆਨਕ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਪੀੜਤਾ ਅਨੁਸਾਰ ਉਸ ਦਾ ਵਿਆਹ 29 ਅਗਸਤ 2022 ਨੂੰ ਪਿੰਡ ਮੁਬਾਰਕਪੁਰ ਦੇ ਅਮਨਦੀਪ ਨਾਲ ਹੋਇਆ ਸੀ, ਪਰ ਪਹਿਲੀ ਧੀ ਦੇ ਜਨਮ ਤੋਂ ਬਾਅਦ ਹੀ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਸ ਨੂੰ ਮਿਹਣੇ ਮਾਰਨੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਹੈਵਾਨੀਅਤ ਦੀਆਂ ਹੱਦਾਂ ਉਦੋਂ ਪਾਰ ਹੋ ਗਈਆਂ ਜਦੋਂ 22 ਸਤੰਬਰ 2025 ਨੂੰ ਪਤੀ ਨੇ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੇ ਕੰਨ ਦੇ ਪਰਦੇ ਵਿਚ ਛੇਕ ਹੋ ਗਿਆ। ਇੰਨਾ ਹੀ ਨਹੀਂ, ਜਦੋਂ ਉਹ ਦੂਜੀ ਵਾਰ ਗਰਭਵਤੀ ਹੋਈ ਤਾਂ ਪਤੀ ਨੇ ਫਿਰ ਤੋਂ ਲੜਕੀ ਹੋਣ ਦੇ ਸ਼ੱਕ ਵਿਚ ਉਸ ਨੂੰ ਜ਼ਬਰਦਸਤੀ ਕਾੜ੍ਹਾ ਪਿਲਾ ਕੇ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪਤੀ ਅਫ਼ੀਮ ਦਾ ਆਦੀ ਹੈ ਅਤੇ ਉਸ ਨੂੰ ਵੀ ਜ਼ਬਰਦਸਤੀ ਅਫ਼ੀਮ ਖਾਣ ਲਈ ਮਜ਼ਬੂਰ ਕਰਦਾ ਸੀ। ਜਲੰਧਰ ਪੁਲਸ ਦੇ 'ਕ੍ਰਾਈਮ ਅਗੇਂਸਟ ਵੂਮੈਨ ਸੈੱਲ' ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀ ਪਤੀ ਵਿਰੁੱਧ FIR ਦਰਜ ਕਰ ਲਈ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।


author

Anmol Tagra

Content Editor

Related News