ਗਿੱਦੜਬਾਹਾ: ਪ੍ਰਦਰਸ਼ਨ ਕਰਦੇ ਰਵਿਦਾਸ ਭਾਈਚਾਰੇ ਨੇ ਜਾਮ ਕੀਤਾ ਰਾਸ਼ਟਰੀ ਮਾਰਗ

Tuesday, Aug 13, 2019 - 04:18 PM (IST)

ਗਿੱਦੜਬਾਹਾ: ਪ੍ਰਦਰਸ਼ਨ ਕਰਦੇ ਰਵਿਦਾਸ ਭਾਈਚਾਰੇ ਨੇ ਜਾਮ ਕੀਤਾ ਰਾਸ਼ਟਰੀ ਮਾਰਗ

ਗਿੱਦੜਬਾਹਾ (ਸੰਧਿਆ) - ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਸ੍ਰੀ ਰਵਿਦਾਸ ਜੀ ਦੇ ਮੰਦਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਤੋੜੇ ਜਾਣ ਦੇ ਵਿਰੋਧ 'ਚ ਗਿੱਦੜਬਾਹਾ ਦੇ ਰਵਿਦਾਸ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੁੰਦਾ ਇਹ ਰੋਸ ਮਾਰਚ ਨੈਸ਼ਨਲ ਹਾਈਵੇ 'ਤੇ ਪੁੱਜਾ, ਜਿੱਥੇ ਉਨ੍ਹਾਂ ਨੇ ਚੱਕਾ ਜਾਮ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਰੇ ਬਾਜ਼ਾਰ ਬੰਦ ਸਨ। ਡੀ.ਐੱਸ.ਪੀ ਪਰਮਜੀਤ ਸਿੰਘ ਡੋਡ ਦੇ ਦਿਸ਼ਾ ਨਿਦਰੇਸ਼ ਹੇਠ ਸਥਾਨਕ ਪੁਲਸ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਪਹੁੰਚੀ ਪੁਲਸ ਪਾਰਟੀ ਨੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।  

ਇਸ ਮੌਕੇ ਪ੍ਰਦਰਸ਼ਨ ਕਾਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਬਣਾ ਕੇ ਉਸ ਦਾ  ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਰੋਸ ਮਾਰਚ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਬਣਾਉਣ ਦੀ ਮੰਗ ਕਰ ਰਹੇ ਹਨ, ਕਿਉਂਕਿ ਮੰਦਰ ਤੋੜੇ ਜਾਣ ਕਾਰਨ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਰਕਾਰ ਤੋਂ ਬੇਨਤੀ ਕੀਤੀ ਕਿ ਸਾਡੇ ਭਾਈਚਾਰੇ ਦੀ ਜ਼ਮੀਨ ਸਾਨੂੰ ਵਾਪਸ ਦਿਵਾਈ ਜਾਵੇ, ਨਹੀਂ ਤਾਂ ਸਾਨੂੰ ਇਸ ਤੋਂ ਵੀ ਵੱਡਾ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ ।


author

rajwinder kaur

Content Editor

Related News