ਮੁੰਡੇ ਵਾਲਿਆਂ ਨੂੰ ਟੁੱਟਿਆ ਰਿਸ਼ਤਾ ਨਹੀਂ ਆਇਆ ਰਾਸ, ਕੁੱਟ ਦਿੱਤੀ ਕੁੜੀ
Tuesday, Jul 02, 2019 - 04:49 PM (IST)

ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ 'ਚ ਡੇਰਾ ਚਲਾਉਣ ਵਾਲੇ ਬਾਬੇ ਚੁੱਪ ਦਾਸ 'ਤੇ ਇਕ ਕੁੜੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਅਤੇ ਜ਼ਬਰਦਸਤ ਵਿਆਹ ਕਰਵਾਉਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ 2 ਲੋਕਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਚੁੱਪ ਦਾਸ ਨਾਂ ਦੇ ਬਾਬੇ ਨੇ ਰਾਜਸਥਾਨ ਦੇ ਅਨੂਪਗੜ੍ਹ 'ਚ ਰਹਿ ਰਹੇ ਇਕ ਲੜਕੇ ਨਾਲ ਕੁੜੀ ਦਾ ਰਿਸ਼ਤਾ ਕਰਵਾਇਆ ਸੀ। ਮੁੰਡੇ ਦਾ ਚਾਲ-ਚੱਲਣ ਠੀਕ ਨਾ ਹੋਣ ਕਾਰਨ ਕੁੜੀ ਵਾਲਿਆਂ ਨੇ ਕੁਝ ਦਿੰਨਾ ਬਾਅਦ ਰਿਸ਼ਤੇ ਨੂੰ ਨਾ ਕਰ ਦਿੱਤੀ।
ਰਿਸ਼ਤੇ ਨੂੰ ਨਾ ਕਰਨ ਵਾਲੀ ਗੱਲ ਮੁੰਡੇ ਵਾਲਿਆਂ ਤੋਂ ਸਹਾਰੀ ਨਾ ਗਈ, ਜਿਸ ਕਾਰਨ ਉਹ ਇਕੱਠੇ ਹੋ ਕੇ ਕੁੜੀ ਦੇ ਘਰ ਪਹੁੰਚ ਗਏ। ਕੁੜੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਹ ਉਸ ਨੂੰ ਧੱਕੇ ਨਾਲ ਮੋਟਰਸਾਇਕਲ 'ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਇਸ ਘਟਨਾ ਦੀ ਸੂਚਨਾ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਕੁੜੀ ਨੂੰ ਉਨ੍ਹਾਂ ਦੇ ਚੁਗਲ 'ਚੋਂ ਛੁਡਵਾ ਲਿਆ ਤੇ ਮੁੰਡੇ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।