ਸੌਖਾ ਨਹੀਂ ਕੁੱਤਿਆ ਨੂੰ ਵਿਦੇਸ਼ ਲਿਜਾਣਾ, ਪਰ ਸ਼ੌਕੀਨ ਖਰਚ ਦਿੰਦੇ ਨੇ ਲੱਖਾਂ ਰੁਪਏ

Tuesday, Feb 04, 2020 - 06:53 PM (IST)

ਜਲੰਧਰ— ਭਾਰਤੀ ਮੂਲ ਖਾਸ ਕਰਕੇ ਪੰਜਾਬ ਦੇ ਲੋਕ ਆਪਣੇ ਕੁੱਤਿਆਂ ਦੇ ਪ੍ਰਤੀ ਇੰਨੇ ਦੀਵਾਨੇ ਹਨ ਕਿ ਜੇਕਰ ਉਹ ਪਰਿਵਾਰ ਸਮੇਤ ਵਿਦੇਸ਼ ਜਾਂਦੇ ਹਨ ਤਾਂ 10-10 ਲੱਖ ਦੀ ਰਾਸ਼ੀ ਖਰਚ ਕਰਕੇ ਉਨ੍ਹਾਂ ਨੂੰ ਨਾਲ ਲੈ ਕੇ ਜਾਂਦੇ ਹਨ।

ਲੰਬੀ ਚੱਲਦੀ ਹੈ ਪ੍ਰਕਿਰਿਆ, ਕਰੀਬ ਲੱਗਦੇ ਨੇ 5 ਮਹੀਨੇ
ਕੁੱਤਿਆਂ ਨੂੰ ਵਿਦੇਸ਼ ਲੈ ਕੇ ਜਾਣ ਦੀ ਬੇਹੱਦ ਲੰਬੀ ਪ੍ਰਕਿਰਿਆ ਹੈ। ਘੱਟੋ-ਘੱਟ 5 ਮਹੀਨਿਆਂ ਬਾਅਦ ਹੀ ਮਾਲਕ ਆਪਣੇ ਕੁੱਤੇ ਨਾਲ ਵਿਦੇਸ਼ 'ਚ ਮਿਲ ਸਕਦਾ ਹੈ। ਕੁੱਤੇ ਰੱਖਣ ਦੀ ਸ਼ੌਕੀਨ ਜਲੰਧਰ ਦੇ ਇਕ ਪਿੰਡ ਦੇ ਰਹਿਣ ਵਾਲੇ ਉਜਾਗਰ ਸਿੰਘ ਆਪਣੇ ਪਾਲਤੂ ਜਰਮਨ ਸ਼ੈਫਰਡ ਟਾਈਗਰ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਕੇ ਜਾਣਾ ਚਾਹੁੰਦੇ ਹਨ। ਪੂਰਾ ਪਰਿਵਾਰ ਆਸਟ੍ਰੇਲੀਆ ਸ਼ਿਫਟ ਹੋ ਰਿਹਾ ਸੀ ਪਰ ਜਿਸ ਜਰਮਨ ਸ਼ੈਫਰਡ ਨੂੰ ਪਾਲਿਆ ਸੀ

ਉਨ੍ਹਾਂ ਨੂੰ ਇਹ ਭਾਰਤ ਨਹੀਂ ਛੱਡਣਾ ਚਾਹੁੰਦੇ ਸਨ। ਆਸਟ੍ਰੇਲੀਆ ਜਾ ਕੇ ਉਨ੍ਹਾਂ ਨੇ ਇੰਪੋਰਟ ਦਾ ਲਾਇਸੈਂਸ ਲਿਆ ਕਿ ਉਹ ਭਾਰਤ ਤੋਂ ਆਪਣਾ ਕੁੱਤਾ ਮੰਗਵਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਡੌਗ ਦੇ ਭਾਰਤ 'ਚ ਸਾਰੇ ਬਲੱਡ ਟੈਸਟ ਹੋਏ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਭਾਰਤ ਦੀ ਲੈਬੋਰਟਰੀ ਦੇ ਟੈਸਟ ਨੂੰ ਆਸਟ੍ਰੇਲੀਆ ਸਰਕਾਰ ਮਾਨਤਾ ਨਹੀਂ ਦਿੰਦੀ ਹੈ ਅਤੇ ਉਨ੍ਹਾਂ ਨੂੰ ਟੈਸਟ ਚਾਈਨਾ, ਫਰਾਂਸ, ਸਾਊਥ, ਕੋਰੀਆ, ਮੈਕਸੀਕੋ, ਯੂ. ਕੇ. ਸਾਊਥ ਅਫਰੀਕਾ ਤੋਂ ਕਰਵਾਉਣੇ  ਸਨ। ਜਿਸ ਤੋਂ ਬਾਅਦ ਕੁੱਤੇ ਦਾ ਬਲੱਡ ਸੈਂਪਲ ਚਾਈਨਾ ਭੇਜ ਕੇ ਟੈਸਟ ਕਰਵਾਇਆ ਗਿਆ। ਜਿਸ ਤੋਂ ਬਾਅਦ ਕੁੱਤੇ 'ਤੇ ਮਾਈਕ੍ਰੋ ਚਿਪ ਲੱਗੀ ਅਤੇ ਆਈ. ਐੱਸ. ਓ. ਵੱਲੋਂ 15 ਡਿਜ਼ੀਟ ਦਾ ਨੰਬਰ ਲਗਾ ਕੇ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ।

ਦੂਤਾਵਾਸ ਤੋਂ ਆਗਿਆ ਲੈ ਕੇ ਡੌਗ ਸਿੰਗਾਪੁਰ ਸ਼ਿਫਟ ਕੀਤਾ ਗਿਆ, ਜਿੱਥੇ ਤਿੰਨ ਮਹੀਨੇ ਉਸ ਨੂੰ ਰੱਖਿਆ ਗਿਆ। ਇਸ ਦੌਰਾਨ ਉਸ ਦੇ ਸਾਰੇ ਚੈੱਕਅਪ ਅਤੇ ਬਲੱਡ ਟੈਸਟ ਦੋਬਾਰਾ ਹੋਏ। ਚੈਕਿੰਗ ਪੀਰੀਅਡ 'ਚੋਂ ਨਿਕਲਣ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਡੌਗ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ। ਆਸਟ੍ਰੇਲੀਆ ਉਤਰਨ ਤੋਂ ਬਾਅਦ ਕੁੱਤੇ ਦੇ ਦੋਬਾਰਾ ਚੈੱਕਅਪ ਹੋਏ ਅਤੇ ਡੌਗ ਮੈਲਬਰਨ 'ਚ ਉਤਾਰਿਆ ਗਿਆ, ਜਿੱਥੋਂ ਉਹ ਟੈਕਸੀ 'ਚ ਆਪਣੇ ਨਿਵਾਸ 'ਤੇ ਲੈ ਕੇ ਆਏ। ਇਸ ਪੂਰੀ ਪ੍ਰਕਿਰਿਆ 'ਚ ਕਰੀਬ 10 ਲੱਖ ਦਾ ਖਰਚ ਆ ਗਿਆ ਹੈ।
ਡੌਗ ਸਪੈਸ਼ਲਿਸਟ ਡਾ. ਐੱਸ. ਐੱਸ. ਭੱਟੀ ਨੇ ਦੱਸਿਆ ਕਿ ਅੱਜਕਲ੍ਹ ਦੀ ਪੀੜ੍ਹੀ ਡੌਗ ਲਵਰ ਹੈ। ਉਨ੍ਹਾਂ ਦੱਸਿਆ ਕਿ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ ਤਾਂਕਿ ਉਨ੍ਹਾਂ ਦਾ ਕੁੱਤਾ ਵਿਦੇਸ਼ ਆ ਸਕੇ। ਉਨ੍ਹਾਂ ਨੂੰ ਲੱਗਦਾ ਹੈ ਕਿ ਪਰਿਵਾਰ ਦਾ ਮੈਂਬਰ ਪਿੱਛੇ ਛੁੱਟ ਗਿਆ ਹੈ। ਇਹ ਪ੍ਰਕਿਰਿਆ ਭਾਵੇਂ ਲੰਬੀ ਹੈ ਅਤੇ ਖਰਚੀਲੀ ਹੈ ਪਰ ਲੋਕ ਇਸ ਨੂੰ ਸਹਿਣ ਕਰਨ ਲਈ ਤਿਆਰ ਹਨ।


shivani attri

Content Editor

Related News