ਵਿਦੇਸ਼ ਭੇਜਣ ਦੇ ਨਾਂ ’ਤੇ 3.85 ਲੱਖ ਦੀ ਮਾਰੀ ਠੱਗੀ, ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਕੇਸ ਦਰਜ
Sunday, Oct 05, 2025 - 06:57 AM (IST)

ਲੁਧਿਆਣਾ (ਰਾਮ) : ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਇਕ ਇਮੀਗ੍ਰੇਸ਼ਨ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਸ਼ਿਕਾਇਤ ਹਰਮਨਪ੍ਰੀਤ ਸਿੰਘ, ਪੁੱਤਰ ਸਵਰਗੀ ਰਘੁਵੀਰ ਸਿੰਘ, ਨਿਵਾਸੀ ਮਕਾਨ ਨੰਬਰ 8037, ਗਲੀ ਨੰਬਰ 5, ਨਿਊ ਸ਼ਕਤੀ ਨਗਰ ਨੇ ਦਰਜ ਕਰਵਾਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਵਿਜੇ ਕੁਮਾਰ, ਜੋ ਕਿ ਜੀ. ਐਚ. ਇਮੀਗ੍ਰੇਸ਼ਨ ਕੰਪਲੈਕਸ (ਗੋਪੀਚੰਦ ਪੈਟਰੋਲ ਪੰਪ ਦੇ ਸਾਹਮਣੇ, ਸਮਰਾਲਾ ਚੌਕ, ਚੰਡੀਗੜ੍ਹ ਰੋਡ, ਲੁਧਿਆਣਾ) ਵਿਖੇ ਕੰਮ ਕਰਦਾ ਹੈ, ਨੇ ਲੋਕਾਂ ਨੂੰ ਵਿਦੇਸ਼ ਯਾਤਰਾ ਦਾ ਵਾਅਦਾ ਕਰਕੇ ਠੱਗੀ ਮਾਰੀ। ਮੁਲਜ਼ਮਾਂ ਨੇ ਸ਼ਿਕਾਇਤਕਰਤਾਵਾਂ ਦੇ ਗਾਹਕਾਂ ਗੁਰਜਿੰਦਰ ਸਿੰਘ, ਮਨੋਜ ਕੁਮਾਰ ਤੇ ਗੁਰਦੀਪ ਸਿੰਘ ਨੂੰ ਅਜ਼ਰਬੈਜਾਨ ਜਾਣ ਦਾ ਵਾਅਦਾ ਕਰਕੇ ਤੇ ਜਾਅਲੀ ਟਿਕਟਾਂ ਅਤੇ ਵੀਜ਼ਾ ਦੇ ਕੇ ਠੱਗੀ ਮਾਰੀ।
ਇਹ ਵੀ ਪੜ੍ਹੋ : ਪ੍ਰਦੂਸ਼ਣ ਬੋਰਡ ਦੀ ਕਾਰਜਸ਼ੈਲੀ ਤੋਂ ਉਦਯੋਗਪਤੀ ਨਾਖੁਸ਼, ਪੁਰਾਣੇ ਮੁਲਾਜ਼ਮਾਂ ਨੂੰ ਕਰਦੇ ਹਨ ਯਾਦ
ਉਨ੍ਹਾਂ ਨਾਲ ਕੁੱਲ 3,85,000 ਰੁਪਏ ਦੀ ਠੱਗੀ ਮਾਰੀ। ਜਾਂਚ ਕਰਨ ’ਤੇ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ ਬਣਾਏ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਫਿਰ ਪੈਸੇ ਇਕੱਠੇ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮ ਵਿਜੇ ਕੁਮਾਰ ਵਿਰੁੱਧ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8