ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਨਹੀਂ ਲੱਗਣਗੇ Power Cut, CM ਮਾਨ ਨੇ ਕੀਤਾ ਵੱਡਾ ਐਲਾਨ

Wednesday, Oct 08, 2025 - 06:44 PM (IST)

ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਨਹੀਂ ਲੱਗਣਗੇ Power Cut, CM ਮਾਨ ਨੇ ਕੀਤਾ ਵੱਡਾ ਐਲਾਨ

ਜਲੰਧਰ/ਫਗਵਾੜਾ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਪੰਜਾਬ ਵਿਚ 'ਰੌਸ਼ਨ ਪੰਜਾਬ' ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਹੀ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕੱਟਾਂ ਤੋਂ ਮੁਕਤ ਕਰਨ ਲਈ ਵੱਡਾ ਐਲਾਨ ਵੀ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਹੁਣ ਬਿਜਲੀ ਦੇ ਕੱਟਾਂ ਤੋਂ ਤੁਰੰਤ ਛੁਟਕਾਰਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਬਿਜਲੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਬਿਜਲੀ ਜੋਕਿ ਲਾਈਫ਼ ਲਾਈਨ ਹੈ, ਉਸ ਵਿਚ ਪੰਜਾਬ ਬਹੁਤ ਵੱਡੀ ਛਲਾਂਗ ਲਗਾ ਰਿਹਾ ਹੈ। 

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਵਨ ਇੰਡੀਆ 2025 ਨੈਸ਼ਨਲ ਕਲਚਰਲ ਫੈਸਟੀਵਲ' ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲੇ ਸਿਆਸਤਦਾਨ ਹਨ, ਜਿਨ੍ਹਾਂ ਨੇ ਕੰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ 12 ਸਾਲ ਪੁਰਾਣੀ ਹੈ। ਬਹੁਤ ਸਾਰੀਆਂ ਪੁਰਾਣੀਆਂ ਪਾਰਟੀਆਂ ਨੇ ਸਾਡੇ ਤੋਂ ਬਹੁਤ ਕੁਝ ਸਿੱਖਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ ਚੰਗੀ ਖ਼ਬਰ! ਤੁਰੰਤ ਖ਼ਾਤਿਆਂ 'ਚ ਆਉਣਗੇ ਪੈਸੇ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5 ਹਜ਼ਾਰ ਕਰੋੜ ਰੁਪਏ ਨਵੇਂ ਗ੍ਰੇਡਾਂ ਦਾ, ਨਵੀਂਆਂ ਲਾਈਨਾਂ, ਨਵੇਂ ਟਰਾਂਸਫਾਰਮਰ ਅਤੇ ਪੁਰਾਣਿਆਂ ਨੂੰ ਅਪਗ੍ਰੇਡ ਕਰਨ ਦਾ, ਉਤਪਾਦਨ ਸਮਰੱਥਾ ਵਧਾਉਣ ਲਈ ਬਹੁਤ ਵੱਡੀ ਟੀਚਾ ਮਿੱਥਿਆ ਗਿਆ ਹੈ। ਬਿਜਲੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਿਜਲੀ ਰੇਗੂਲਰ ਆਵੇ, ਬਿਜਲੀ ਪੂਰੀ ਮਿਲੇ ਤਾਂ ਇੰਡਸਟਰੀ, ਖੇਤ ਅਤੇ ਘਰ ਤਿੰਨੋਂ ਯੂਨਿਟਾਂ ਲਈ ਬਿਜਲੀ ਦੀ ਪੂਰਤੀ ਕਰਨਾ ਸਰਕਾਰ ਦਾ ਫਰਜ਼ ਹੈ। ਮੈਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਜਦੋਂ ਤੋਂ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਹੈ, ਅਸੀਂ ਬਿਜਲੀ 'ਤੇ ਬਹੁਤ ਕੰਮ ਕੀਤਾ ਹੈ। ਝਾਰਖੰਡ ਵਿਚ ਬੰਦ ਪਈ ਪੰਜਾਬ ਦੀ ਕੋਲ ਮਾਈਨ ਨੂੰ ਅਸੀਂ ਚਾਲੂ ਕਰਵਾਇਆ। 

PunjabKesari

ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਰਾਜਾ ਵੜਿੰਗ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਅੱਗੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਅਸੀਂ ਪੰਜਾਬ ਵਿਚ ਛਾਇਆ ਹਨ੍ਹੇਰਾ, ਥਰਮਲ ਪਲਾਂਟ ਦੇ ਦੋ ਯੂਨਿਟ ਬੰਦ, ਥਰਮਲ ਪਲਾਂਟ ਵਿਚ ਕੋਲਾ ਖ਼ਤਮ ਵਰਗੀਆਂ ਖ਼ਬਰਾਂ ਸੁਣਦੇ ਹੁੰਦੇ ਸੀ ਹੁਣ ਪੰਜਾਬ ਵਾਸੀਆਂ ਨੂੰ ਅਜਿਹਾ ਕੁਝ ਸੁਣਨ ਲਈ ਨਹੀਂ ਮਿਲੇਗਾ ਕਿਉਂਕਿ ਪੰਜਾਬ ਵਿਚ ਕੋਲਾ ਵਾਧੂ ਪਿਆ ਹੈ। ਸਾਡੇ ਕੋਲ ਕੋਲੇ ਦੀ ਦੀ ਖਾਨ ਕਰਕੇ 27-27 ਦਿਨਾਂ ਤੱਕ ਦਾ ਕੋਲਾ ਪਿਆ ਹੁੰਦਾ ਹੈ। ਪੰਜਾਬ ਕੋਲ ਪਹਿਲਾਂ ਦੋ ਹੀ ਸਰਕਾਰੀ ਥਰਮਲ ਪਲਾਂਟ ਸਨ। ਫਿਰ ਸਾਨੂੰ ਜੀ. ਬੀ. ਕੇ. ਗੋਇੰਦਵਾਲ ਵਾਲਾ ਥਰਮਲ ਪਲਾਂਟ ਵਿਕਣ ਦਾ ਪਤਾ ਲੱਗਾ ਤਾਂ ਫਿਰ ਅਸੀਂ ਸਾਰਾ ਹੋਮਵਰਕ ਕਰਕੇ ਗੋਇੰਦਵਾਲ ਵਾਲਾ 540 ਮੈਗਾਵਾਟ ਦਾ ਥਰਮਲ ਪਲਾਂਟ ਇਕ ਹਜ਼ਾਰ 80 ਕਰੋੜ ਰੁਪਏ ਵਿਚ ਖ਼ਰੀਦਿਆ। 

ਦੇਸ਼ ਵਿਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ 5 ਹਜ਼ਾਰ ਕਰੋੜ ਰੁਪਏ ਵਾਲਾ ਥਰਮਲ ਪਲਾਂਟ ਇਕ ਹਜ਼ਾਰ 80 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਹੈ, ਜਿਸ ਦਾ ਨਾਂ ਸ਼੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਥਰਮਲ ਪਲਾਂਟ ਰੱਖਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰਾਂ ਨੂੰ ਖ਼ਰੀਦ ਰਹੀ ਹੈ। ਆਉਂਦੇ ਸਾਰ ਅਸੀਂ 300 ਯੂਨਿਟ ਬਿਜਲੀ ਫਰੀ ਕੀਤੀ। 90 ਫ਼ੀਸਦੀ ਲੋਕਾਂ ਨੂੰ ਹੁਣ ਪੰਜਾਬ ਵਿਚ ਬਿਜਲੀ ਮੁਫ਼ਤ ਮਿਲ ਰਹੀ ਹੈ।  ਉਨ੍ਹਾਂ ਕਿਹਾ ਕਿ ਸਰਕਾਰੀ ਸੰਸਥਾਵਾਂ ਨੂੰ ਘਾਟੇ ਵਾਲਾ ਐਲਾਨ ਕੇ ਦੋਸਤਾਂ ਨੂੰ ਵੇਚਿਆ ਜਾਂਦਾ ਸੀ। ਅੱਜ ਵੀ ਇਹੀ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਹੀ ਇਸ ਦੇ ਉਲਟ ਕਰ ਰਹੀ ਹੈ। ਇਹ ਉਹ ਚੀਜ਼ਾਂ ਖ਼ਰੀਦ ਰਹੀ ਹੈ ਜੋ ਵੇਚੀਆਂ ਜਾ ਰਹੀਆਂ ਹਨ। ਅਸੀਂ ਪਹਿਲਾਂ 300 ਯੂਨਿਟ ਬਿਜਲੀ ਮੁਫ਼ਤ ਕੀਤੀ। ਉਨ੍ਹਾਂ ਕਿਹਾ ਕਿ ਲੋਕ 5,000 ਤੋਂ 10,000 ਰੁਪਏ ਦੇ ਬਿੱਲਾਂ 'ਤੇ ਪੈਸੇ ਬਚਾ ਰਹੇ ਹਨ।

ਉਥੇ ਹੀ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਅੱਜ ਇਕ ਪਵਿੱਤਰ ਦਿਨ ਹੈ। ਗੁਰੂ ਰਾਮਦਾਸ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ। ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੀ ਅਗਵਾਈ ਹੇਠ ਅਸੀਂ ਇਕ ਊਰਜਾ ਕ੍ਰਾਂਤੀ ਲਿਆ ਰਹੇ ਹਾਂ। 24 ਨਵੇਂ 66 ਕੇਵੀ ਸਬਸਟੇਸ਼ਨ ਬਣਾਏ ਗਏ ਹਨ। 1030 ਨਵੇਂ 11 ਕੇਵੀ ਫੀਡਰ ਲਗਾਏ ਗਏ ਹਨ। 88,308 ਨਵੇਂ ਟ੍ਰਾਂਸਫਾਰਮਰ ਲਗਾਏ ਗਏ ਹਨ। ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇੰਨਾ ਵੱਡਾ ਕੰਮ ਨਹੀਂ ਕੀਤਾ ਗਿਆ। ਇਸ ਨਾਲ ਹਰ ਘਰ ਨੂੰ ਬਿਜਲੀ ਪਹੁੰਚਾਈ ਗਈ ਹੈ। ਇਸ ਦੇ ਬਾਵਜੂਦ ਅਸੀਂ ਇਥੇ ਨਹੀਂ ਰੁਕ ਰਹੇ। ਅਸੀਂ 2035 ਦੀ ਤਿਆਰੀ ਵਿੱਚ ਰੁੱਝੇ ਹੋਏ ਹਾਂ।

ਅਸੀਂ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 5,000 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ। ਅਗਲੇ ਸਾਲ ਸਾਡੇ ਕੋਲ 24 ਘੰਟੇ ਬਿਜਲੀ ਸਪਲਾਈ ਹੋਵੇਗੀ। ਅਸੀਂ ਇਕ ਹੋਰ ਵੱਡੀ ਸਫਲਤਾ ਹਾਸਲ ਕਰਨ ਜਾ ਰਹੇ ਹਾਂ। ਜਦੋਂ ਮੈਂ ਲੁਧਿਆਣਾ ਚੋਣ ਲੜਨ ਜਾ ਰਿਹਾ ਸੀ ਤਾਂ ਇਹ ਮੁੱਦਾ ਜ਼ਰੂਰ ਉੱਠਿਆ। ਸਾਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਆਂਢ-ਗੁਆਂਢ ਵਿੱਚ ਲਟਕਦੀਆਂ ਤਾਰਾਂ ਲਟਕ ਰਹੀਆਂ ਹਨ। ਲੋਕ ਡਰ ਰਹੇ ਹਨ। ਹੁਣ ਜਦੋਂ ਮੇਰੇ ਕੋਲ ਬਿਜਲੀ ਵਿਭਾਗ ਹੈ, ਮੈਂ ਇਕ ਮੀਟਿੰਗ ਕੀਤੀ ਅਤੇ ਕਿਹਾ ਕਿ ਅਸੀਂ ਲਟਕਦੀਆਂ ਤਾਰਾਂ ਦਾ ਹੱਲ ਲੱਭਾਂਗੇ। ਇਕ ਸਬ-ਡਿਵੀਜ਼ਨ ਪੂਰਾ ਹੋ ਗਿਆ ਹੈ। ਇਥੇ ਇਕ ਟ੍ਰਾਇਲ ਤੋਂ ਬਾਅਦ ਅਸੀਂ ਪੰਜਾਬ ਵਿੱਚ 87 ਸਬ-ਸਟੇਸ਼ਨਾਂ ਲਈ ਟੈਂਡਰ ਜਾਰੀ ਕਰਾਂਗੇ। ਇਸ ਤੋਂ ਬਾਅਦ, ਇਕ ਵੀ ਲਟਕਦੀ ਤਾਰ ਨਹੀਂ ਮਿਲੇਗੀ। 

ਉਨ੍ਹਾਂ ਕਿਹਾ ਕਿ ਇਕ ਹੋਰ ਵੱਡੀ ਸ਼ਿਕਾਇਤ ਇਹ ਸੀ ਕਿ ਬਿਜਲੀ ਵਿਭਾਗ ਵਿੱਚ ਸਟਾਫ਼ ਦੀ ਘਾਟ ਹੈ। ਇਹ ਕੰਮ ਵਿੱਚ ਰੁਕਾਵਟ ਪਾਉਂਦਾ ਹੈ।ਪਹਿਲਾਂ ਇਕ ਸ਼ਿਕਾਇਤ ਨੂੰ ਹੱਲ ਕਰਨ ਵਿੱਚ ਔਸਤਨ ਦੋ ਘੰਟੇ ਲੱਗਦੇ ਸਨ। ਅਗਲੇ ਮਹੀਨੇ, ਇਹ ਅੱਧੇ ਘੰਟੇ ਵਿੱਚ ਹੱਲ ਹੋ ਜਾਵੇਗਾ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਅਗਲੇ ਸੱਤ ਦਿਨਾਂ ਵਿੱਚ 15 ਅਕਤੂਬਰ ਤੱਕ 2500 ਨਵੇਂ ਕਰਮਚਾਰੀ ਭਰਤੀ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ 2,000 ਇੰਟਰਨ ਨਿਯੁਕਤ ਕਰਾਂਗੇ। 
 

ਇਹ ਵੀ ਪੜ੍ਹੋ: ਜਲੰਧਰ ਦਾ ਨੌਜਵਾਨ ਫਰਾਂਸ 'ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ 'ਚ ਪਰਿਵਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News