ਲੁਧਿਆਣਾ ''ਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 2 ਕਰੋੜ ਰੁਪਏ ਦਾ ਨੁਕਸਾਨ
Tuesday, Oct 07, 2025 - 12:20 PM (IST)

ਲੁਧਿਆਣਾ (ਅਸ਼ੋਕ): ਟਿੱਬਾ ਰੋਡ ਸਥਿਤ ਗੀਤਾ ਨਗਰ ਸਥਿਤ ਸ਼੍ਰੀ ਰਾਮ ਹੌਜਰੀ ਫੈਕਟਰੀ ਵਿਚ ਐਤਵਾਰ ਤੜਕਸਾਰ ਭਿਆਨਕ ਅੱਗ ਲੱਗ ਗਈ। ਹੌਜ਼ਰੀ ਫੈਕਟਰੀ ਦੇ ਮਾਲਕ ਸ਼੍ਰੀ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 3 ਵਜੇ ਫੈਕਟਰੀ ਤੋਂ ਫ਼ੋਨ ਆਇਆ ਕਿ ਫੈਕਟਰੀ ਵਿਚ ਅੱਗ ਲੱਗ ਗਈ ਹੈ। ਉਹ ਤੁਰੰਤ ਫੈਕਟਰੀ ਪਹੁੰਚੇ ਤੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਤਕਰੀਬਨ 7 ਤੋਂ 8 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 5 ਘੰਟਿਆਂ ਦੀ ਸਖ਼ਤ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਫੈਕਟਰੀ ਦੇ ਮਾਲਕ ਸ਼੍ਰੀ ਰਾਮ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੌਰਾਨ ਫੈਕਟਰੀ ਵਿਚ ਲੱਗੀਆਂ ਸਾਰੀਆਂ ਮਸ਼ੀਨਾਂ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਫੈਕਟਰੀ ਦੀ ਪੂਰੀ ਬਿਲਡਿੰਗ ਵੀ ਨੁਕਸਾਨੀ ਗਈ ਹੈ। ਇਸ ਅੱਗ ਨਾਲ ਉਨ੍ਹਾਂ ਨੂੰ ਤਕਰੀਬਨ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਲਾਕਾ ਕੌਂਸਲਰ ਅਸ਼ਵਮੀ ਸ਼ਰਮਾ ਵੀ ਮੌਕੇ 'ਤੇ ਪਹੁੰਚੇ ਤੇ ਫੈਕਟਰੀ ਮਾਲਕ ਨੂੰ ਦਿਲਾਸਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8