ਮਾਲੇਰਕੋਟਲਾ ਵਿਧਾਇਕ ਨੇ 72 ਕਰੋੜ ਰੁਪਏ ਦੇ ਬਿਜਲੀ ਸੁਧਾਰ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
Thursday, Oct 09, 2025 - 02:59 PM (IST)

ਮਾਲੇਰਕੋਟਲਾ (ਸ਼ਹਾਬੂਦੀਨ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਕਦਾ ਪੰਜਾਬ ‘ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਿਥੇ 5016 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ ਉਥੇ ਇਸੇ ਕੜੀ ਤਹਿਤ ਮਾਲੇਰਕੋਟਲਾ ਵਿਖੇ 72 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਇਕ ਮਾਲੇਰਕੋਟਲਾ ਵੱਲੋਂ ਬਿਜਲੀ ਸਪਲਾਈ ਸੁਧਾਰ ਦੇ ਆਗ਼ਾਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਯੋਜਿਤ “ਰੋਸ਼ਨ ਪੰਜਾਬ, ਹੁਣ ਪਾਵਰ ਕੱਟ ਤੋਂ ਮੁਕਤੀ” ਸਮਾਗਮ ਦੀ ਜਲੰਧਰ ਤੋਂ ਲਾਈਵ ਸਟ੍ਰੀਮਿੰਗ ਪ੍ਰਦਰਸ਼ਿਤ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਪੰਜਾਬ 'ਚ Flipkart ਨਾਲ ਹੀ ਵੱਜ ਗਈ ਠੱਗੀ, 221 iPhone ਸਣੇ ਕਰੋੜਾਂ ਰੁਪਏ ਦਾ ਸਾਮਾਨ ਗਾਇਬ
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਵਿਕਾਸ ਕਾਰਜ ਖੇਤਰ ’ਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਅਤੇ ਗੁਣਵੱਤਾ ’ਚ ਵਾਧਾ ਕਰਨ ਦੇ ਨਾਲ-ਨਾਲ ਖਪਤਕਾਰ ਸੰਤੁਸ਼ਟੀ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਣ ਕਦਮ ਹੈ।ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਵਿਭਾਗੀ ਪੱਧਰ ’ਤੇ ਨਿਯਮਤ ਨਿਗਰਾਨੀ ਹੇਠ ਅਤੇ ਨਿਰਧਾਰਿਤ ਸਮਾਂ ਸੀਮਾ ’ਚ ਪੁਰੇ ਕੀਤੇ ਜਾਣਗੇ। ਇਨ੍ਹਾਂ ਕਾਰਜਾਂ ਨਾਲ ਮਾਲੇਰਕੋਟਲਾ ਖੇਤਰ ’ਚ ਨਿਰਵਿਘਨ ਅਤੇ ਸਥਿਰ ਵੋਲਟੇਜ਼ ਸਪਲਾਈ ਯਕੀਨੀ ਬਣੇਗੀ।ਉਨ੍ਹਾਂ ਕਿਹਾ ਕਿ “ਰਾਜ ਸਰਕਾਰ ਦਾ ਮਕਸਦ ਹਰੇਕ ਘਰ, ਖੇਤ ਅਤੇ ਉਦਯੋਗ ਤੱਕ ਭਰੋਸੇਯੋਗ ਬਿਜਲੀ ਪਹੁੰਚਾਉਣਾ ਹੈ। ਇਹ ਪ੍ਰੋਜੈਕਟ ਸਾਡੇ ਵਾਅਦੇ ਨੂੰ ਹਕੀਕਤ ’ਚ ਬਦਲਣ ਵੱਲ ਇਕ ਮੀਲ ਦਾ ਪੱਥਰ ਸਾਬਤ ਹੋਣਗੇ।”
ਵਧੀਕ ਨਿਗਰਾਨ ਇੰਜ. ਹਰਵਿੰਦਰ ਸਿੰਘ ਧੀਮਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਿਰਵਿਘਨ ਅਤੇ ਸਥਿਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਾਲੇਰਕੋਟਲਾ ਵਿਖੇ 72 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਉਲੀਕੇ ਗਏ ਹਨ।ਜਿੰਨ੍ਹਾਂ ‘ਚ 11 ਕੇ.ਵੀ. ਫੀਡਰਾਂ ਨੂੰ ਡੀਲੋਡ ਕਰਨ ਲਈ ਨਵੇਂ 11 ਕੇ.ਵੀ. ਫੀਡਰਾਂ ਦੀ ਉਸਾਰੀ `ਤੇ 32 ਕਰੋੜ 50 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ।
ਨਵੇਂ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ ਲਈ 5 ਕਰੋੜ ਰੁਪਏ ਤੋਂ ਵੱਧ ਜਦਕਿ ਇੰਡਸਟਰੀਅਲ ਏਰੀਆ ’ਚ ਨਵੇਂ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦੀ ਉਸਾਰੀ `ਤੇ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ।ਇਸ ਤੋਂ ਇਲਾਵਾ ਨਵੀਆਂ 66 ਕੇ.ਵੀ. ਲਾਈਨਾਂ ਦੀ ਉਸਾਰੀ ਅਤੇ ਮੌਜੂਦਾ ਲਾਈਨਾਂ ਦੀ ਸਮਰੱਥਾ ਦੇ ਵਾਧੇ ਲਈ 13 ਕਰੋੜ 30 ਲੱਖ ਰੁਪਏ ਅਤੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਲਈ 10 ਕਰੋੜ 60 ਲੱਖ ਰੁਪਏ ਖਰਚੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! 50 ਤੋਂ ਵੱਧ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ ਲਿਸਟ
ਇਸ ਮੌਕੇ ਚੇਅਰਮੈਨ ਜਾਫਰ ਅਲੀ, ਐਸ.ਡੀ.ਓ ਇੰਜੀ. ਮੁਹੰਮਦ ਇਸਤਿਆਕ, ਮੋਹਿਤ ਟੁਟੇਜਾ, ਸੁਰਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, (ਸਾਰੇ ਐਸ.ਡੀ.ਓ ਇੰਜੀ.), ਬਲਾਕ ਪ੍ਰਧਾਨ ਅਬਦੁਲ ਹਲੀਮ, ਬਲਾਕ ਸੋਸ਼ਲ ਮੀਡੀਆ ਇੰਚਾਰਜ਼ ਯਾਸਰ ਅਰਫਾਤ, ਯਾਸੀਨ ਨੇਸਤੀ, ਬਲਾਕ ਪ੍ਰਧਾਨ ਅਸਲਮ ਭੱਟੀ, ਇਮਰਾਨ ਕਿੱਲਾ, ਐਡਵੋਕੇਟ ਜਾਹਿਦ ਖਾਨ ਜੱਜੀ ਅਤੇ ਬਲਜੀਤ ਸਿੰਘ ਤੋਂ ਇਲਾਵਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8