ਸਰਕਾਰੀ ਦਫਤਰ ਦੇ ਜਨਰੇਟਰਾਂ ਦੀਆਂ ਬੈਟਰੀਆਂ ਚੋਰੀ

Thursday, Apr 05, 2018 - 01:57 PM (IST)

ਸਰਕਾਰੀ ਦਫਤਰ ਦੇ ਜਨਰੇਟਰਾਂ ਦੀਆਂ ਬੈਟਰੀਆਂ ਚੋਰੀ

ਮੋਹਾਲੀ (ਕੁਲਦੀਪ) : ਇੰਡਸਟਰੀਅਲ ਏਰੀਆ ਸਥਿਤ ਪੁਲਸ ਚੌਕੀ ਅਧੀਨ ਆਉਂਦੇ ਖੇਤਰ ਫੇਜ਼-8ਬੀ ਸਥਿਤ ਸਰਕਾਰੀ ਦਫਤਰ ਡਾਇਰੈਕਟਰ ਆਫ ਪ੍ਰਬੰਧਕੀ ਸੁਧਾਰ ਪੰਜਾਬ ਦੇ ਜਨਰੇਟਰਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ । ਇਸ ਚੋਰੀ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੌਰਾਨ ਪੁਲਸ ਨੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ । ਜਾਣਕਾਰੀ ਮੁਤਾਬਕ ਪਲਾਟ ਨੰਬਰ ਡੀ-241 ਇੰਡਸਟਰੀਅਲ ਏਰੀਆ ਫੇਜ਼-8ਬੀ ਮੋਹਾਲੀ ਸਥਿਤ ਪ੍ਰਬੰਧਕੀ ਸੁਧਾਰ ਪੰਜਾਬ ਦੇ ਡਿਪਟੀ ਡਾਇਰੈਕਟਰ ਹਾਕਮ ਸਿੰਘ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ । ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਚਾਰਦੀਵਾਰੀ ਕੋਲ 365 ਕੇ. ਵੀ. ਏ. ਕਪੈਸਟੀ ਦੇ ਤਿੰਨ ਜਨਰੇਟਰ ਲੱਗੇ ਹੋਏ ਹਨ । 27 ਤੇ 28 ਮਾਰਚ ਦੀ ਅੱਧੀ ਰਾਤ ਨੂੰ ਇਨ੍ਹਾਂ ਜਨਰੇਟਰਾਂ ਵਿਚੋਂ 6 ਬੈਟਰੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਕੀਮਤ 1 ਲੱਖ 20 ਹਜ਼ਾਰ ਰੁਪਏ ਬਣਦੀ ਹੈ। ਦਫਤਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਮੁਤਾਬਕ ਚੋਰ ਚਾਰਦੀਵਾਰੀ ਟੱਪ ਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ । ਪੁਲਸ ਨੇ ਡਿਪਟੀ ਡਾਇਰੈਕਟਰ ਦੀ ਸ਼ਿਕਾਇਤ 'ਤੇ ਪੁਲਸ ਸਟੇਸ਼ਨ ਫੇਜ਼-1 ਵਿਚ ਕੇਸ ਦਰਜ ਕਰ ਲਿਆ ਹੈ ।


Related News