ਸੁੱਤੇ ਹੋਏ ਪਰਿਵਾਰ ਨਾਲ ਵਾਪਰੀ ਘਟਨਾ, ਸਿਲੰਡਰ ਨੂੰ ਅੱਗ ਲੱਗਣ ਕਾਰਨ 3 ਬੱਚੀਆਂ ਝੁਲਸੀਆਂ

Saturday, Aug 05, 2017 - 07:09 PM (IST)

ਹੁਸ਼ਿਆਰਪੁਰ(ਜ.ਬ.)— ਘਰ 'ਚ ਰੱਖੇ ਗੈਸ ਸਿਲੰਡਰ ਦੀ ਗੈਸ ਰਿਸਣ ਨਾਲ ਲੱਗੀ ਅੱਗ ਦੀ ਲਪੇਟ 'ਚ ਆ ਕੇ 3 ਬੱਚੀਆਂ ਝੁਲਸ ਗਈਆਂ। ਜ਼ਖਮੀ ਹਾਲਤ 'ਚ ਬੱਚੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਮੌਜੂਦ ਬੱਚੀਆਂ ਦੀ ਮਾਤਾ ਮਿਨਾਕਸ਼ੀ ਵਾਸੀ ਭੀਮ ਨਗਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ 12 ਵਜੇ ਦੇ ਕਰੀਬ ਉਸ ਨੂੰ ਰਸੋਈ 'ਚੋਂ ਗੈਸ ਰਿਸਣ ਦੀ ਬਦਬੂ ਆਈ ਤਾਂ ਉਸ ਨੇ ਉੱਠ ਕੇ ਸਿਲੰਡਰ ਦਾ ਸਵਿੱਚ ਬੰਦ ਕਰ ਦਿੱਤਾ ਅਤੇ ਰਸੋਈ ਦਾ ਬੱਲਬ ਆਨ ਕਰ ਦਿੱਤਾ। ਇਸ ਦੌਰਾਨ ਉਹ ਆਪਣੇ ਕਮਰੇ ਵਿਚ ਚਲੀ ਗਈ ਪਰ ਇਸ ਦੇ 10 ਸੈਕਿੰਡ 'ਚ ਹੀ ਸਿਲੰਡਰ ਨੇ ਅੱਗ ਫੜ ਲਈ ਅਤੇ ਰਸੋਈ ਦੇ ਦਰਵਾਜੇ 'ਚੋਂ ਅੱਗ ਦੀਆਂ ਲਪਟਾਂ ਨਿੱਕਲਣੀਆਂ ਸ਼ੁਰੂ ਹੋ ਗਈਆਂ। ਉਸ ਨੇ ਦੱਸਿਆ ਕਿ ਰਸੋਈ ਦੇ ਨਾਲ ਹੀ ਬਰਾਂਡੇ ਵਿਚ ਸੁੱਤੀਆਂ ਉਸਦੀਆਂ ਤਿੰਨ ਬੱਚੀਆਂ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।


Related News