ਇਸ ਮੌਤ ਦੀ ਪੱਟੜੀ ਤੋਂ ਲੰਘਦੀਆਂ ਹਨ ਹਾਈ ਸਪੀਡ ਟਰੇਨਾਂ, ਲੱਖਾਂ ਜਾਨਾਂ ਦਾਅ ''ਤੇ
Saturday, Sep 09, 2017 - 07:05 PM (IST)
ਹੁਸ਼ਿਆਰਪੁਰ— ਰੇਲ ਵਿਭਾਗ ਹੋ ਰਹੇ ਟਰੇਨ ਹਾਦਸਿਆਂ ਤੋਂ ਸਬਕ ਲੈਣ ਦੀ ਬਜਾਏ ਖਸਤਾ ਹਾਲਤ ਹੋ ਚੁੱਕੇ ਟਰੇਨ ਟ੍ਰੈਕ 'ਤੇ ਹਾਈ ਸਪੀਡ ਟਰੇਨ ਚਲਾ ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਤਹਿਤ ਪੈਂਦੇ ਗਰਨਾ ਸਾਹਿਬ ਸਟੇਸ਼ਨ ਦਾ ਹੈ, ਜਿੱਥੋਂ ਦੀ ਪੱਟੜੀ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੱਟੜੀ ਨੂੰ ਬੰਨ੍ਹ ਕੇ ਰੱਖਣ ਵਾਲੇ ਪੈਂਡ੍ਰਾਲ ਕਲਿੱਪ ਟੁੱਟ ਗਏ ਹਨ ਜੋ ਕਿ ਇਕ ਵੱਡੇ ਹਾਸਦੇ ਨੂੰ ਬੁਲਾਵਾ ਦੇ ਰਹੇ ਹਨ। ਗਰਨਾ ਸਾਹਿਬ ਨੇੜੇ ਟ੍ਰੈਕ ਦੇ ਟੁੱਟੇ ਪਏ ਤਾਲਿਆਂ ਦੀ ਚਰਚਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਲੰਧਰ ਤੋਂ ਜੰਮੂ ਜਾਣ ਵਾਲੇ ਇਸ ਰੇਲਵੇ ਟ੍ਰੈਕ ਦੇ ਉਪਰੋਂ ਰੋਜ਼ਾਨਾ ਸੁਪਰ ਫਾਸਟ, ਕਸ਼ਮੀਰ ਮੇਲ, ਮਾਲਵਾ ਅਤੇ 50 ਦੇ ਕਰੀਬ ਹਾਈ ਸਪੀਡ ਟਰੇਨਾਂ ਲੰਘਦੀਆਂ ਹਨ ਪਰ ਗਰਨਾ ਸਾਹਿਬ ਦੇ ਘੇਰੇ ਅੰਦਰ ਕਰੀਬ ਰੇਲ ਪੱਟੜੀ ਨੂੰ ਬੰਨ੍ਹ ਕੇ ਰੱਖਣ ਵਾਲੇ 40 ਦੇ ਕਰੀਬ ਪੈਂਡ੍ਰਾਲ ਜੋੜਾਂ ਦੇ ਟੁੱਟਣ ਦਾ ਮਾਮਲਾ ਸ਼ੱਕ 'ਚ ਹੈ ਜਦਕਿ ਰੇਲ ਲਾਈਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਮੋਬਾਇਲ 'ਤੇ ਵੀਡੀਓ ਬਣਾ ਕੇ ਵਾਇਰਲ ਕੀਤੇ ਵੀ ਕਈ ਦਿਨ ਹੋ ਚੁੱਕੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਰੇਲ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਦੱਸਿਆ ਸੀ ਪਰ ਅਜੇ ਤੱਕ ਰੇਲਵੇ ਵਿਭਾਗ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ।
