ਚਾਰ ਲੱਖ ਰੁਪਇਆ ਮਹੀਨਾ ਸਫ਼ਾਈ ਦੇ ਖਰਚਣ ਦੇ ਬਾਵਜੂਦ ਕਿਉਂ ਹੈ ਗੜ੍ਹਸ਼ੰਕਰ 'ਚ ਗੰਦਗੀ ਦੀ ਭਰਮਾਰ: ਨਿਮਿਸ਼ਾ ਮਹਿਤਾ

11/03/2020 5:36:09 PM

ਗੜ੍ਹਸੰਕਰ: ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੂੰ ਗੜ੍ਹਸ਼ੰਕਰ ਸ਼ਹਿਰ ਦੇ ਭਘਾਣੀਆਂ ਵਾਸੀਆਂ ਨੇ ਬੁਲਾ ਕੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਇਸ ਮੀਟਿੰਗ ਦਾ ਆਯੋਜਨ ਮਹੁੱਲੇ ਦੀਆਂ ਬੀਬੀਆਂ ਵਲੋਂ ਕੀਤਾ ਗਿਆ। ਪਹਿਲਾਂ ਉਨ੍ਹਾਂ ਖਜੂਰਾਂ ਵਾਲੇ ਰੋਜ਼ੇ 'ਤੇ ਇਕੱਠ ਕਰਕੇ ਨਿਮਿਸ਼ਾ ਮਹਿਤਾ ਨੂੰ ਆਪਣੇ ਮੁਹੱਲੇ  ਦੀਆਂ ਗਲੀਆਂ ਦੀ ਖਸਤਾ ਹਾਲਤ ਬਾਰੇ ਦੱਸਿਆ ਤੇ ਫ਼ਿਰ ਨਿਮਿਸ਼ਾ ਮਹਿਤਾ ਨੂੰ ਆਪਣੇ ਨਾਲ ਲਿਜਾ ਕੇ ਮੁਹੱਲੇ ਅੰਦਰ ਲੋਕਾਂ ਲਈ ਬੀਮਾਰੀਆਂ ਅਤੇ ਘਰਾਂ 'ਚ ਬਾਰ-ਬਾਰ ਪਹੁੰਚ ਰਹੇ ਜ਼ਹਿਰੀਲੇ ਸੱਪਾਂ ਦਾ ਕਾਰਨ ਗੰਦੇ ਨਾਲੇ ਨੂੰ ਦਿਖਾਇਆ। ਇਸ ਦੇ ਨਾਲ-ਨਾਲ ਉਨ੍ਹਾਂ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੂੰ ਐਂਕਸਚੇਂਜ ਲਾਗੇ  ਵੱਡੇ-ਵੱਡੇ ਕੂੜੇ ਦੇ ਢੇਰਾਂ ਬਾਰੇ ਵੀ ਸ਼ਿਕਾਇਤ ਕੀਤੀ।

PunjabKesari

ਇਸ 'ਤੇ ਨਿਮਿਸ਼ਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਾਲੀ ਗੜ੍ਹਸ਼ੰਕਰ ਸ਼ਹਿਰ ਦੀ ਕਮੇਟੀ ਵਲੋਂ ਚਾਰ ਲੱਖ ਰੁਪਏ ਪ੍ਰਤੀ ਮਹੀਨਾ ਸਾਫ਼-ਸਫ਼ਾਈ ਲਈ ਖ਼ਰਚ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਸ਼ਹਿਰ ਦੀਆਂ ਨਾਲੀਆਂ, ਨਾਲੇ ਤੇ ਨਾ ਹੀ ਕੂੜੇ ਦੀ ਕੋਈ ਹੱਲ ਨਜ਼ਰ ਆ ਰਿਹਾ ਹੈ। ਨਿਮਿਸ਼ਾ ਨੇ ਕਿਹਾ ਕਿ ਇਸ ਗੰਦਗੀ ਲਈ ਸ਼ਹਿਰ ਦੀ ਅਕਾਲੀ-ਭਾਜਪਾ ਕਮੇਟੀ ਦੇ ਨਾਲ-ਨਾਲ ਉਹ ਕੰਪਨੀ ਵੀ ਜ਼ਿੰਮੇਵਾਰ ਹੈ, ਜਿਸ ਪਾਸ ਸਫ਼ਾਈ ਦਾ ਠੇਕਾ ਹੈ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ 1 ਲੱਖ 93 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੂੜਾ ਚੁੱਕਣ ਲਈ ਅਤੇ 2 ਲੱਖ ਦੇ ਕਰੀਬ ਨਾਲੇ-ਨਾਲੀਆਂ ਦੀ ਸਫ਼ਾਈ ਲਈ ਕਮੇਟੀ ਵਲੋਂ ਹਰ ਮਹੀਨੇ ਖਰਚ ਕੀਤਾ ਜਾਂਦਾ ਹੈ ਪਰ ਗੜ੍ਹਸ਼ੰਕਰ ਸ਼ਹਿਰ ਦੀ ਜ਼ਮੀਨੀ ਹਾਲਤ ਤੋਂ ਇਹ ਲੱਗਦਾ ਹੈ ਕਿ ਜਿਵੇਂ ਕਮੇਟੀ ਪਾਸੋਂ ਇਹ ਕੰਮ ਜ਼ਿਆਦਾਤਰ ਕਾਗਜ਼ਾਂ 'ਚ ਵੀ ਕੀਤੇ ਜਾ ਰਹੇ ਹਨ। ਨਿਮਿਸ਼ਾ ਨੇ ਕਿਹਾ ਕਿ ਸ਼ਹਿਰ ਗੜ੍ਹਸ਼ੰਕਰ ਵਾਸੀਆਂ ਨੂੰ ਗੰਦਗੀ ਦੇ 'ਚ ਰੱਖਣ ਵਾਲੇ ਮੁਲਾਜ਼ਮ ਅਤੇ ਕੰਪਨੀ ਨੂੰ ਸਮਾਂ ਆਉਣ 'ਤੇ ਸਬਕ ਪੜ੍ਹਾਇਆ ਜਾਵੇਗਾ।

PunjabKesari


Shyna

Content Editor

Related News