ਯੂਕ੍ਰੇਨ ’ਚ ਫਸਿਆ ਗੜ੍ਹਸ਼ੰਕਰ ਦਾ ਨੌਜਵਾਨ, ਚਿੰਤਤ ਮਾਂ ਨੇ ਸਰਕਾਰ ਨੂੰ ਕੀਤੀ ਫਰਿਆਦ
Sunday, Feb 27, 2022 - 07:29 PM (IST)
ਗੜ੍ਹਸੰਕਰ (ਸ਼ੋਰੀ) : ਯੂਕ੍ਰੇਨ ਦੇ ਕੀਵ ਸ਼ਹਿਰ ’ਚ ਪੜ੍ਹਾਈ ਕਰਨ ਲਈ ਗਿਆ ਗੜ੍ਹਸ਼ੰਕਰ ਦੇ ਪਿੰਡ ਡੋਗਰਪੁਰ ਦਾ ਨੌਜਵਾਨ ਪ੍ਰਭਦੀਪ ਸਿੰਘ ਪੁੱਤਰ ਬਲਵੀਰ ਸਿੰਘ ਰੂਸ ਤੇ ਯੂਕ੍ਰੇਨ ਵਿਚਾਲੇ ਲੱਗੀ ਜੰਗ ਕਾਰਣ ਉਥੇ ਫਸ ਗਿਆ ਹੈ। ਪ੍ਰਭਦੀਪ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 18 ਸਾਲ ਦੀ ਉਮਰ ’ਚ ਅਕਤੂਬਰ ਮਹੀਨੇ ’ਚ ਪੜ੍ਹਾਈ ਕਰਨ ਲਈ ਯੂਕ੍ਰੇਨ ਦੇ ਕੀਵ ਸ਼ਹਿਰ ’ਚ ਗਿਆ ਸੀ ਤੇ ਉਹ ਉੱਥੇ ਪੜ੍ਹਾਈ ਕਰਨ ਦੇ ਨਾਲ-ਨਾਲ ਟੈਕਸੀ ਵੀ ਚਲਾਉਣ ਲੱਗ ਪਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ
ਪ੍ਰਭਦੀਪ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਬਲਵੀਰ ਸਿੰਘ ਵੀ ਵਿਦੇਸ਼ ’ਚ ਹੈ, ਇਸ ਕਾਰਨ ਉਹ ਆਪਣੇ ਬੇਟੇ ਦੀ ਚਿੰਤਾ ’ਚ ਡੁੱਬੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਫਰਿਆਦ ਕੀਤੀ ਹੈ ਕਿ ਉਨ੍ਹਾਂ ਬੇਟੇ ਦੇ ਨਾਲ ਬਾਕੀ ਨੌਜਵਾਨਾਂ ਨੂੰ ਵੀ ਘਰ ਵਾਪਸ ਲਿਆਂਦਾ ਜਾਵੇ