ਹੁਣ ਰੇਲ ਲਾਈਨਾਂ ''ਤੇ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ

01/04/2019 1:17:50 PM

ਲੁਧਿਆਣਾ (ਨਰਿੰਦਰ) : ਹੁਣ ਰੇਲ ਲਾਈਨਾਂ 'ਤੇ ਕੂੜਾ ਸੁੱਟਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਰੇਲ ਲਾਈਨਾਂ 'ਤੇ ਕੂੜਾ ਸੁੱਟਦਾ ਦੇਖਿਆ ਗਿਆ ਤਾਂ ਉਸ 'ਤੇ ਪਰਚਾ ਹੋ ਜਾਵੇਗਾ। ਅਜਿਹਾ ਰੇਲ ਲਾਈਨਾਂ ਦੀ ਸਫਾਈ ਅਤੇ ਸਾਂਭ-ਸੰਭਾਲ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਤਰੀ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਨੇ ਲੁਧਿਆਣਾ ਦੌਰੇ ਦੌਰਾਨ ਦੱਸਿਆ ਕਿ ਰੇਲ ਲਾਈਨਾਂ ਦੀ ਸਫਾਈ ਕਰਾਉਣ ਤੋਂ ਬਾਅਦ ਲਾਈਨਾਂ ਦੇ ਨੇੜੇ ਬਣੇ ਘਰਾਂ ਵਾਲਿਆਂ ਨੇ ਜੇਕਰ ਲਾਈਨਾਂ 'ਤੇ ਕੂੜਾ ਸੁੱਟਿਆ ਤਾਂ ਉਨ੍ਹਾਂ ਖਿਲਾਫ ਰੇਲਵੇ ਪਰਚਾ ਦਰਜ ਕਰਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਹੁਣ ਮੁੱਖ ਰੂਟਾਂ 'ਤੇ ਫਾਸਟ ਟਰੇਨਾਂ 160 ਕਿਲੋਮੀਟਰ ਦੀ ਰਫਤਾਰ ਨਾਲ ਚਲਾਉਣ ਜਾ ਰਿਹਾ ਹੈ, ਜੋ ਅੰਮ੍ਰਿਤਸਰ-ਦਿੱਲੀ ਮਾਰਗ 'ਤੇ ਵੀ ਚਲਾਈ ਜਾ ਸਕਦੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਹਾਦਸੇ ਤੋਂ ਬਾਅਦ ਲਾਈਨਾਂ ਦੇ ਨੇੜੇ ਹੋਏ ਗੈਰ ਕਾਨੂੰਨੀ ਕਬਜ਼ਿਆਂ ਅਤੇ ਲਾਈਨਾਂ ਨੇੜੇ ਹੋਣ ਵਾਲੇ ਪ੍ਰੋਗਰਾਮਾਂ ਲਈ ਵੀ ਸਥਾਨਕ ਪ੍ਰਸ਼ਾਸਨ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।


Babita

Content Editor

Related News