ਪੁਲਸ ਵਲੋਂ 20 ਕਿਲੋ ਗਾਂਜੇ ਸਮੇਤ 2 ਕਾਬੂ
Sunday, Jun 10, 2018 - 05:12 AM (IST)
ਖਮਾਣੋਂ, (ਜਟਾਣਾ, ਅਰੋੜਾ, ਸੰਜੀਵ)- ਪੁਲਸ ਥਾਣਾ ਖੇੜੀ ਨੌਧ ਸਿੰਘ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 20 ਕਿਲੋ ਗਾਂਜੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਅੱਜ ਪੁਲਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਥਾਣਾ ਖੇੜੀ ਨੌਧ ਸਿੰਘ ਦੇ ਇੰਚਾਰਜ ਗੁਰਦੀਪ ਕੌਰ ਅਨੁਸਾਰ ਥਾਣੇਦਾਰ ਸਪਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੱਪਲੀ ਚੌਕ ਢੋਲੇਵਾਲ ਵਿਖੇ ਨਾਕਾ ਲਾਇਆ ਹੋਇਆ ਸੀ, ਜਿਥੇ ਉਨ੍ਹਾਂ ਇਤਲਾਹ ਮਿਲਣ ਉਪਰੰਤ ਸੰਘੋਲ ਵਲੋਂ ਆਉਂਦੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੋਂ 20 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ, ਜਿਸ ਦੀ ਕੀਮਤ ਢਾਈ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।
ਮੁਲਜ਼ਮਾਂ ਦੀ ਪਛਾਣ ਰਫੀ ਉਰਫ ਯੂਸਫ ਵਾਸੀ ਡੇਹਾ ਕਾਲੋਨੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਤੇ ਅਕਾਸ਼ ਉਰਫ ਕਾਸ਼ੀ ਵਾਸੀ ਡੇਹਾ ਕਾਲੋਨੀ ਭਾਦਸੋਂ ਪਟਿਆਲਾ ਵਜੋਂ ਹੋਈ ਹੈ । ਦੋਵਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮੌਕੇ ਹੌਲਦਾਰ ਸੁਰਜੀਤ ਸਿੰਘ ਝਾੜ ਸਾਹਿਬ ਤੇ ਜਸਪਾਲ ਸਿੰਘ ਭੁੱਲਰ ਵੀ ਹਾਜ਼ਰ ਸਨ।
