ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

Friday, May 15, 2026 - 04:43 PM (IST)

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

ਅੰਮ੍ਰਿਤਸਰ (ਸੰਜੀਵ)-ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਫਿਰ ਤੋਂ ਸਵਾਲ ਖੜ੍ਹੇ ਹੋ ਗਏ ਹਨ। ਜੇਲ੍ਹ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਨਾ ਤਾਂ ਹਵਾਲਾਤੀਆਂ ਤੋਂ ਮੋਬਾਈਲ ਫ਼ੋਨ ਅਤੇ ਨਾ ਹੀ ਨਸ਼ੀਲੇ ਪਦਾਰਥਾਂ ਸਮੇਤ ਵਰਜਿਤ ਸਾਮਾਨ ਦੀ ਬਰਾਮਦਗੀ ਰੁਕ ਰਹੀ ਹੈ। ਚਾਰ ਦਿਨ ਪਹਿਲਾਂ ਹੋਏ ਅਚਾਨਕ ਨਿਰੀਖਣ ਤੋਂ ਬਾਅਦ ਹੁਣ ਦੇਰ ਰਾਤ ਜੇਲ੍ਹ ਦੀਆਂ ਬੈਰਕਾਂ ਵਿਚ ਕੀਤੀ ਤਲਾਸ਼ੀ ਦੌਰਾਨ ਇਕ ਵਾਰ ਫਿਰ 17 ਹਵਾਲਾਤੀਆਂ ਦੇ ਕਬਜ਼ੇ ਤੋਂ 20 ਮੋਬਾਈਲ ਫ਼ੋਨ ਅਤੇ 6 ਸਿਮ ਕਾਰਡ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ

ਭਾਵੇਂ ਜੇਲ੍ਹ ਪ੍ਰਸ਼ਾਸਨ ਇਸ ਬਰਾਮਦਗੀ ਨੂੰ ਆਪਣੀ ਸਫ਼ਲਤਾ ਦੱਸ ਰਿਹਾ ਹੈ, ਪਰ ਅੰਦਰਲੀਆਂ ‘ਕਾਲੀਆਂ ਭੇੜਾਂ’ ਨੂੰ ਪਛਾਣਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆ ਰਹੀ। ਪੰਜਾਬ ਸਰਕਾਰ ਵੱਲੋਂ ਜੇਲ੍ਹ ਨੂੰ ਹਾਈਟੈੱਕ ਬਣਾਉਣ ਅਤੇ ਜੈਮਰ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਵਾਲਾਤੀਆਂ ਕੋਲੋਂ ਆਏ ਦਿਨ ਮੋਬਾਈਲ ਫ਼ੋਨ ਮਿਲਣਾ ਇਨ੍ਹਾਂ ਦਾਅਵਿਆਂ ਦੀ ਹਕੀਕਤ ਖੋਲ੍ਹ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ, ਰਵਨੀਤ ਬਿੱਟੂ ਨੇ ਕੀਤਾ ਉਦਘਾਟਨ

ਇਨ੍ਹਾਂ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ-ਪਿਛਲੇ 24 ਘੰਟਿਆਂ ਵਿਚ ਜਿਨ੍ਹਾਂ 17 ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਉਨ੍ਹਾਂ ਵਿਚ ਵਿਲੀਅਮ ਮਸੀਹ, ਗੁਰਦੀਪ ਮਸੀਹ, ਸੁਖਮਨ ਸਿੰਘ, ਜੁਝਾਰ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਰੋਹਿਤ ਅਰੋੜਾ, ਗੁਰਸਹਾਇਲ ਪ੍ਰੀਤ ਸਿੰਘ, ਸਾਹਿਲ ਕੁਮਾਰ, ਵਿਨੋਦ ਸਿੰਘ, ਡੇਵਿਡ, ਸ਼ੰਕਰ ਸਿੰਘ, ਵਿਸ਼ਾਲ ਮਸੀਹ, ਹਿਮਾਂਸ਼ੂ ਅਗਰਵਾਲ, ਪਰਮਦੀਪ ਗਿੱਲ, ਆਗਿਆਪਾਲ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ

ਵਧੀਕ ਜੇਲ ਸੁਪਰਡੈਂਟ ਅਜਮੇਰ ਸਿੰਘ ਅਤੇ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਸਾਰੇ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇਲ ਦੇ ਅੰਦਰ ਮੋਬਾਈਲ ਫ਼ੋਨ ਪਹੁੰਚਾਉਣ ਵਿਚ ਕਿਹੜੇ ਵਿਅਕਤੀਆਂ ਦਾ ਹੱਥ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News