5 ਮਹੀਨੇ ਪਹਿਲਾਂ ਹੋਈ ਗੈਂਗਵਾਰ ਦਾ ਮਾਮਲਾ ਸੁਲਝਿਆ, ਫਾਇਰਿੰਗ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

Monday, Aug 26, 2024 - 04:41 PM (IST)

5 ਮਹੀਨੇ ਪਹਿਲਾਂ ਹੋਈ ਗੈਂਗਵਾਰ ਦਾ ਮਾਮਲਾ ਸੁਲਝਿਆ, ਫਾਇਰਿੰਗ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

ਲੁਧਿਆਣਾ (ਤਰੁਣ): 5 ਮਹੀਨੇ ਪਹਿਲਾਂ ਦਰੇਸੀ ਥਾਣਾ ਖੇਤਰ ’ਚ ਬਾਬਾ ਘੋਰੀ ਸ਼ਾਹ ਦਰਗਾਹ ਨੇੜੇ ਮੁਕੁਲ ਅਤੇ ਮੌਵਿਸ਼ ਗੈਂਗ ਵਿਚਾਲੇ ਗੋਲੀਬਾਰੀ ਹੋਈ ਸੀ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਦੋਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਦੋਵਾਂ ਧਿਰਾਂ ਦੇ ਕਰੀਬ 15 ਬਦਮਾਸ਼ਾਂ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਸੀ। ਪੁਲਸ ਨੇ ਮੁਕੁਲ ਅਤੇ ਮੌਵਿਸ਼ ਸਮੇਤ 10 ਬਦਮਾਸ਼ਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ, ਜਦੋਂਕਿ ਮੁਕੁਲ ਗੈਂਗ ਦੇ ਸਰਗਣਾ ਅਮਿਤ ਗੌਰਾ ਵਾਸੀ ਦੁੱਗਰੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਥਾਣਾ ਸਦਰ ਦੇ ਇੰਚਾਰਜ ਇੰਸ. ਅਵਤਾਰ ਸਿੰਘ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਬਾਬਾ ਘੋਰੀ ਸ਼ਾਹ ਦਰਗਾਹ ਨੇੜੇ ਮੁਕੁਲ ਅਤੇ ਮੌਵਿਸ਼ ਗੈਂਗ ਵਿਚਾਲੇ ਗੈਂਗਵਾਰ ਹੋਈ ਸੀ, ਜਿਸ ’ਚ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ ਸੀ। ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਪੁਲਸ ਨੇ ਮੁਕੁਲ ਅਤੇ ਮੌਵਿਸ਼ ਸਮੇਤ ਕਰੀਬ 10 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੱਤਰਕਾਰਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਅ! ਪੜ੍ਹੋ ਕੀ ਹੈ ਪੂਰਾ ਮਾਮਲਾ

ਐਤਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਕੁਲ ਗੈਂਗ ਦਾ ਮੈਂਬਰ ਅਮਿਤ ਗੌਰਾ ਇਲਾਕੇ ਵੱਲ ਆ ਰਿਹਾ ਹੈ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਕੁਲ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰੀਬ 1 ਸਾਲ ਪਹਿਲਾਂ ਕਪੂਰ ਹਸਪਤਾਲ ਸਬਜ਼ੀ ਮੰਡੀ ਨੇੜੇ ਮੁਕੁਲ ਨੇ ਇਕ ਕਾਂਸਟੇਬਲ ’ਤੇ ਹਮਲਾ ਕਰ ਦਿੱਤਾ ਸੀ। ਮੁਕੁਲ ਨੇ ਕਾਂਸਟੇਬਲ ਨੂੰ ਕਾਫੀ ਦੂਰ ਤੱਕ ਘੜੀਸਿਆ ਸੀ। ਉਦੋਂ ਥਾਣਾ ਇੰਚਾਰਜ ਸੰਜੀਵ ਕਪੂਰ ਨੇ ਮੁਲਜ਼ਮ ਮੁਕੁਲ ਅਤੇ ਉਸ ਦੇ ਸਾਥੀਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਥਾਣਾ ਸਦਰ ਦੇ ਇੰਚਾਰਜ ਇੰਸ. ਅਵਤਾਰ ਸਿੰਘ ਦਾ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਰਵੱਈਆ ਹੈ। ਅਵਤਾਰ ਸਿੰਘ ਸੀ. ਆਈ. ਏ.-1 ’ਚ ਇੰਚਾਰਜ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਉਨ੍ਹਾਂ ਨਸ਼ਾ ਸਮੱਗਲਰਾਂ ਸਮੇਤ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਖੁਦ ਸਹੀ ਰਾਹ ’ਤੇ ਆਉਣ ਨਹੀਂ ਤਾਂ ਪੁਲਸ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦੇਵੇਗੀ |

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News