ਫਗਵਾੜਾ ''ਚ ਦੇਖਿਆ ਗਿਆ ਗੈਂਗਸਟਰ ਵਿੱਕੀ ਗੌਂਡਰ, ਪੁਲਸ ਨੇ ਮੁੜ ਸਰਚ ਮੁਹਿੰਮ ਕੀਤੀ ਤੇਜ਼

Thursday, Nov 23, 2017 - 06:14 PM (IST)

ਫਗਵਾੜਾ ''ਚ ਦੇਖਿਆ ਗਿਆ ਗੈਂਗਸਟਰ ਵਿੱਕੀ ਗੌਂਡਰ, ਪੁਲਸ ਨੇ ਮੁੜ ਸਰਚ ਮੁਹਿੰਮ ਕੀਤੀ ਤੇਜ਼

ਨਾਭਾ /ਫਗਵਾੜਾ (ਰਾਹੁਲ ਖੁਰਾਨਾ, ਵਿਕਰਮ ਜਲੋਟਾ) — ਨਾਭਾ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੂੰ ਫਗਵਾੜਾ 'ਚ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਸ ਨੇ ਸਰਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿੱਕੀ ਗੌਂਡਰ ਨੇ ਇਥੇ ਆਪਣੇ ਸਾਥੀਆਂ ਨੂੰ ਮੀਟਿੰਗ ਕਰਨ ਲਈ ਬੁਲਇਆ ਸੀ ਪਰ ਇਸ ਮੀਟਿੰਗ ਦਾ ਮਕਸਦ ਕੀ ਸੀ ਇਹ ਪਤਾ ਨਹੀਂ ਲੱਗ ਸਕਿਆ ਹੈ। ਜਿਸ ਤੋਂ ਬਾਅਦ ਨਾਭਾ 'ਚ ਪੁਲਸ ਵਲੋਂ ਚਾਰੋਂ ਪਾਸੇ ਨਾਕੇ ਲਗਾ ਦਿੱਤੇ ਗਏ ਹਨ ਤੇ ਸਰਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਵਿੱਕੀ ਗੌਂਡਰ ਭਾਰਤ ਛੱਡ ਕੇ ਵਿਦੇਸ਼ ਜਾ ਚੁੱਕਾ ਹੈ ਪਰ ਵੀਰਵਾਰ ਫਗਵਾੜਾ 'ਚ ਉਸ ਨੂੰ ਦੇਖ ਕੇ ਇਨ੍ਹਾਂ ਚਰਚਾਵਾਂ 'ਤੇ ਰੋਕ ਲੱਗ ਗਈ ਹੈ ਤੇ ਪੁਲਸ ਪ੍ਰਸ਼ਾਸਨ ਵੀ ਉਸ ਦੀ ਭਾਲ ਲਈ ਸਰਗਰਮ ਹੋ ਚੁੱਕਾ ਹੈ।


Related News