ਸਿਰਸਾ ਦੇ ਪਿੰਡ ਆਸ਼ਾ ਖੇੜਾ 'ਚ ਤਿੰਨ ਗੈਂਗਸਟਰਾਂ ਨੇ ਕੀਤੀ ਖੁਦਕੁਸ਼ੀ

Tuesday, Jun 13, 2017 - 08:50 PM (IST)

ਡੱਬਵਾਲੀ : ਪੰਜਾਬ ਪੁਲਸ ਦੇ ਘੇਰੇ ਵਿਚ ਪੰਜਾਬ ਦੇ 3 ਨਾਮੀ ਗੈਂਗ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਦੋ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਇਕ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਮ੍ਰਿਤਕ ਗੈਂਗਸਟਰਾਂ ਦੀ ਪਛਾਣ ਫ਼ਰੀਦਕੋਟ ਦੇ ਬੰਟੀ ਢਿੱਲੋਂ ਅਤੇ ਜਸਪ੍ਰੀਤ ਜੰਪੀ ਸ਼ਾਮਲ ਹਨ, ਜਦ ਕਿ ਗੋਲੀ ਮਾਰ ਕੇ ਆਤਮ ਹੱਤਿਆ ਵਾਲਾ ਨਿਸ਼ਾਨ ਸਿੰਘ ਹੈ । ਇਹ ਘਟਨਾ ਮੰਗਲਵਾਰ ਤੜਕੇ 5.15 ਵਜੇ ਦੇ ਕਰੀਬ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਆਸਾ ਖੇੜਾ 'ਚ ਵਾਪਰੀ।
ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫ਼ਰੀਦਕੋਟ ਪੁਲਸ ਦੀ ਇਕ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ  ਡੱਬਵਾਲੀ ਸਦਰ ਥਾਣੇ ਦੀ ਪੁਲਸ ਨਾਲ ਮਿਲਕੇ ਤੜਕੇ 4 ਵਜੇ ਇਨ੍ਹਾਂ ਗੈਂਗਸਟਰਾਂ ਦੇ ਟਿਕਾਣੇ ਨੂੰ ਘੇਰਾ ਪਾਇਆ ਸੀ, ਜਿਸ 'ਚ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਗਈ ਤੇ ਇਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ 'ਚ ਗੰਭੀਰ ਜ਼ਖਮੀ ਹੋ ਗਿਆ। ਜਿਸ ਦੀ ਬਾਅਦ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੰਟੀ ਅਤੇ ਜੰਪੀ , ਦਵਿੰਦਰ ਗੈਂਗ ਦੇ ਮੈਂਬਰ ਸਨ ਪਰ ਬਾਅਦ ਵਿਚ ਉਹ ਵਿੱਕੀ ਗੌਂਡਰ ਗੈਂਗ ਨਾਲ ਜੁੜ ਗਏ ਸਨ।


Related News