ਫਰੀਦਕੋਟ ਦੀ ਜੇਲ 'ਚੋਂ ਗੈਂਗਸਟਰ ਲੱਖਾ ਸਿਧਾਨਾ ਫੇਸਬੁੱਕ 'ਤੇ ਲਾਈਵ, ਸੁਰੱਖਿਆ ਪ੍ਰਬੰਧਾਂ 'ਤੇ ਖੜ੍ਹੇ ਹੋਏ ਸਵਾਲ

Saturday, Nov 11, 2017 - 01:55 AM (IST)

ਫਰੀਦਕੋਟ— ਫਰੀਦਕੋਟ ਦੀ ਜੇਲ 'ਚੋਂ ਗੈਂਗਸਟਰ ਲੱਖਾ ਸਿਧਾਨਾ ਨੇ ਫੇਸਬੁੱਕ 'ਤੇ ਲਾਈਵ ਕੀਤਾ ਹੈ। ਇਸ ਲਾਈਵ ਨਾਲ ਜੇਲ ਪ੍ਰਸ਼ਾਸਨ 'ਤੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪੁਲਸ ਪ੍ਰਸ਼ਾਸਨ 'ਤੇ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਦੋਸ਼ੀ ਕੋਲ ਮੋਬਾਈਲ ਫੋਨ ਕਿੱਥੋਂ ਆਇਆ ਜਾਂ ਇੰਟਰਨੈੱਟ ਕਿੱਥੋਂ ਆਇਆ। ਲੱਖਾ ਨੈਸ਼ਨਲ ਹਾਈਵੇ ਦੇ ਸਾਈਨ ਬੋਰਡਸ 'ਤੇ ਕਾਲਖ ਮੱਲਣ ਦੇ ਦੋਸ਼ 'ਚ ਜੇਲ 'ਚ ਬੰਦ ਹੈ। 
ਲੱਖਾ ਨੇ ਲਾਈਵ ਬਿਆਨ 'ਚ ਹਵਾ ਪ੍ਰਦੂਸ਼ਣ ਬਾਰੇ ਕਿਹਾ ਕਿ ਅੱਜਕੱਲ ਲੱਖਾਂ ਲੋਕਾਂ ਦੀਆਂ ਜਾਨਾਂ ਸੜਕੇ ਹਾਦਸੇ ਕਾਰਨ ਜਾ ਰਹੀਆਂ ਹਨ। ਇਸ ਦਾ ਕਾਰਨ ਪਰਾਲੀ ਨੂੰ ਅੱਗ ਲਗਾਉਣਾ ਕਿਹਾ ਜਾਂਦਾ ਹੈ ਜੋ ਕਿ ਮੈਂ ਸਹਿਮਤ ਹਾਂ। ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਦਾ ਧੂੰਆ ਆਸਮਾਨ 'ਤੇ ਚੜਦਾ ਹੈ ਅਤੇ ਧੁੰਦ ਬਣ ਧੱਲੇ ਡਿੱਗਦੀ ਹੈ। ਇਸ ਨਾਲ ਸਿਰਫ ਸੜਕ ਹਾਦਸੇ ਹੀ ਨਹੀਂ ਸਗੋਂ ਦਮਾ ਅਤੇ ਸਾਹ ਦੇ ਮਰੀਜ਼ਾਂ ਨੂੰ ਵੀ ਨੁਕਸਾਨ ਹੈ।

https://www.facebook.com/202017413268522/videos/1101933249943596/


Related News