ਪੰਜਾਬ ਜ਼ਿਮਨੀ ਚੋਣਾਂ: ਆਖ਼ਿਰ ਐਕਟਿਵ ਹੋਏ ਚੰਨੀ, ਵੜਿੰਗ ਨਾਲ ਰੇੜਕੇ 'ਤੇ ਸ਼ਸ਼ੋਪੰਜ ਕਾਇਮ
Monday, Nov 11, 2024 - 09:55 AM (IST)
ਲੁਧਿਆਣਾ (ਹਿਤੇਸ਼): ਵਿਧਾਨ ਸਭਾ ਉਪ-ਚੋਣਾਂ ਦੌਰਾਨ ਗਿੱਦੜਬਾਹਾ ਵਿਚ ਸਖ਼ਤ ਮੁਕਾਬਲਾ ਹੋਣ ਦੀ ਵਜ੍ਹਾ ਨਾਲ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਦੇ ਲਈ ਇਕ ਹੀ ਸੀਟ ’ਤੇ ਫੱਸ ਕੇ ਰਹਿ ਗਏ ਹਨ। ਇਸ ਦੌਰ ਵਿਚ ਕਾਂਗਰਸ ਦੇ ਹੋਰ ਵੱਡੇ ਨੇਤਾਵਾਂ ਵਿਚੋਂ ਪ੍ਰਤਾਪ ਬਾਜਵਾ ਨੂੰ ਹੀ ਸਾਰੀਆਂ ਸੀਟਾਂ ’ਤੇ ਜਾਣਾ ਪੈ ਰਿਹਾ ਹੈ। 'ਜਗ ਬਾਣੀ' ਵੱਲੋਂ ਨਵਜੋਤ ਸਿੰਘ ਸਿਧੂ ਦੀ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੀ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਦੂਰੀ ਬਣਾਈ ਰੱਖਣ ਦਾ ਮੁੱਦਾ ਚੁਕਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!
ਆਖ਼ਿਰ ਬਰਨਾਲਾ ਤੋਂ ਚੰਨੀ ਦੀ ਐਂਟਰੀ ਹੋ ਗਈ ਹੈ ਅਤੇ ਉਨ੍ਹਾਂ ਨੇ ਐਤਵਾਰ ਨੂੰ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਦੇ ਹੱਕ ਵਿਚ ਕਈ ਸਮਾਰੋਹਾਂ ਵਿਚ ਹਿੱਸਾ ਲਿਆ। ਆਉਣ ਵਾਲੇ ਦਿਨਾਂ ਵਿਚ ਚੰਨੀ ਚੱਬੇਵਾਲ ਵਿਚ ਵਿਚ ਵੀ ਦਸਤਕ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਚੰਨੀ ਗਿੱਦੜਬਾਹਾ ਦਾ ਰੁਖ ਵੀ ਕਰਨਗੇ ਜਾਂ ਨਹੀ ਕਿਉਂਕਿ ਇਸ ਤੋਂ ਪਹਿਲਾ ਜਲੰਧਰ ਵੈਸਟ ਸੀਟ ’ਤੇ ਹੋਈ ਉਪ ਚੋਣ ਦੇ ਦੌਰਾਨ ਚੰਨੀ ਦੇ ਰਾਜਾ ਵੜਿੰਗ ਦੇ ਨਾਲ ਮਨਮੁਟਾਵ ਜਗ ਜ਼ਾਹਿਰ ਹੋ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਦੇ ਗਿੱਦੜਬਾਹਾ ਵਿਚ ਚੋਣ ਪ੍ਰਚਾਰ ਕਰਨ 'ਤੇ ਸਸਪੈਂਸ ਅਜੇ ਵੀ ਕਾਇਮ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8