...ਤੇ ਚੰਡੀਗੜ੍ਹ ''ਚ ਪ੍ਰੇਮਿਕਾ ਨਾਲ ਰਹਿ ਰਿਹਾ ਸੀ ਗੈਂਗਸਟਰ ਦਿਲਪ੍ਰੀਤ

07/10/2018 8:41:11 AM

ਚੰਡੀਗੜ੍ਹ (ਸੁਸ਼ੀਲ) : ਜਿਸ ਗੈਂਗਸਟਰ ਨੂੰ ਕਈ ਸੂਬਿਆਂ ਦੀ ਪੁਲਸ 2 ਸਾਲਾਂ ਤੋਂ ਲੱਭ ਰਹੀ ਸੀ, ਉਹ ਚੰਡੀਗੜ੍ਹ ਪੁਲਸ ਦੀ ਨੱਕ ਹੇਠ ਹੀ ਰਹਿ ਰਿਹਾ ਸੀ। ਦਿਲਪ੍ਰੀਤ ਸੈਕਟਰ-38ਸੀ 'ਚ ਰੁਪਿੰਦਰ ਨਾਂ ਦੀ ਆਪਣੀ ਗਰਲਫਰੈਂਡ ਨਾਲ ਰਹਿ ਰਿਹਾ ਸੀ, ਜਿਸ ਦੇ 2 ਬੱਚੇ ਵੀ ਹਨ। ਇੱਥੇ ਰਹਿ ਰਹੇ ਬੱਚੇ ਸੈਕਟਰ-40 ਦੇ ਸਕੂਲ 'ਚ ਪੜ੍ਹ ਰਹੇ ਹਨ। ਗੁਆਂਢੀ ਔਰਤ ਨੇ ਦੱਸਿਆ ਕਿ ਇਕ ਕਲੀਨ ਸ਼ੇਵ ਵਿਅਕਤੀ ਅਕਸਰ ਇੱਥੇ ਆਉਂਦਾ ਸੀ, ਜਿਸ ਨੂੰ ਰੁਪਿੰਦਰ ਆਪਣਾ ਪਤੀ ਦੱਸਿਆ ਕਰਦੀ ਸੀ ਪਰ ਉਹ ਵਿਅਕਤੀ ਕਦੇ ਦਿਨ ਦੇ ਉਜਾਲੇ 'ਚ ਆਉਂਦਾ ਦਿਖਾਈ ਨਹੀਂ ਦਿੱਤਾ। ਰੁਪਿੰਦਰ ਅਤੇ ਦੋਹਾਂ ਬੱਚਿਆਂ ਨੂੰ ਸਿਵਲ ਡਰੈੱਸ 'ਚ ਆਈ ਪੁਲਸ ਟੀਮ ਦੁਪਹਿਰ ਸਮੇਂ 2 ਘੰਟੇ ਘਰ ਅੰਦਰ ਸਰਚ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਈ। ਗੁਆਂਢੀਆਂ ਮੁਤਾਬਕ ਰੁਪਿੰਦਰ 6 ਮਹੀਨੇ ਪਹਿਲਾਂ ਇੱਥੇ ਆਈ ਸੀ ਅਤੇ ਕਹਿੰਦੀ ਸੀ ਕਿ ਉਹ ਭਾਰ ਘਟਾਉਣ ਦੀ ਦਵਾਈ ਦਾ ਕਾਰੋਬਾਰ ਕਰਦੀ ਹੈ। ਪੁਲਸ ਨੂੰ ਸਰਚ ਦੌਰਾਨ ਘਰ ਅੰਦਰੋਂ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਘਰ ਕਿਸ ਦਾ ਹੈ, ਇਹ ਪਤਾ ਲਾਇਆ ਜਾ ਰਿਹਾ ਹੈ।
ਐਡਵਾਂਸ ਟਰਾਮਾ ਸੈਂਟਰ 'ਚ ਭਰਤੀ
ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪੀ. ਜੀ. ਆਈ. ਦੇ ਐਡਵਾਂਸ ਟਰਾਮਾ ਸੈਂਟਰ 'ਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਕਰੀਬ 5 ਵਜੇ ਉਸ ਨੂੰ ਆਪਰੇਸ਼ਨ ਲਈ ਟਰਾਮਾ ਸੈਂਟਰ ਦੇ ਓ. ਟੀ. 'ਚ ਲਿਆਂਦਾ ਗਿਆ। ਡਾਕਟਰਾਂ ਨੇ ਦੱਸਿਆ ਕਿ ਗੋਲੀ ਪੱਟ ਦੇ ਆਰ-ਪਾਰ ਹੋ ਗਈ ਪਰ ਦਿਲਪ੍ਰੀਤ ਇਸ ਦੇ ਬਾਵਜੂਦ ਵੀ ਗੱਲਬਾਤ ਕਰ ਰਿਹਾ ਸੀ।


Related News