ਜੇਲ ''ਚ ਬੰਦ ਗੈਂਗਸਟਰ ਗੋਰੂ ਨੇ ਫੇਸਬੁਕ ''ਤੇ ਮੈਸੇਜ ਪਾ ਕੇ ਨਾਂ ਬਦਨਾਮ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

03/31/2018 6:16:12 AM

ਲੁਧਿਆਣਾ(ਰਿਸ਼ੀ)-ਬੀਤੇ ਦਿਨੀਂ ਸੈਂਟਰਲ ਜੇਲ ਵਿਚ ਦੋ ਬਮਦਾਸ਼ਾਂ ਦੇ ਵਿਚਕਾਰ ਹੋਈ ਲੜਾਈ ਦੇ ਬਾਅਦ ਬਾਹਰ ਘੁੰਮ ਰਹੇ ਇਕ ਗੁੱਟ ਦੇ ਗੁਰਗੇ ਵੱਲੋਂ ਦੂਜੇ ਗੁੱਟ ਦੇ ਜੇਲ ਵਿਚ ਬੰਦ ਬਦਮਾਸ਼ ਦੇ ਭਰਾ ਨੂੰ ਘਰ ਦੇ ਬਾਹਰ ਬੁਲਾ ਕੇ ਕੀਤੀ ਫਾਇਰਿੰਗ ਦੇ ਮਾਮਲੇ ਦੀ ਅੱਗ ਬੁੱਝਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦ ਪੰਜਾਬ ਦੇ ਖਤਰਨਾਕ ਗੈਂਗਸਟਰ ਗੋਰੂ ਬੱਚਾ ਵੱਲੋਂ ਇਸ ਲੜਾਈ ਦੇ ਨਾਲ ਉਸ ਦਾ ਨਾਂ ਜੋੜਨ ਦੀ ਗੱਲ ਦਾ ਪਤਾ ਲੱਗਣ 'ਤੇ ਫੇਸਬੁਕ 'ਤੇ ਚਿਤਾਵਨੀ ਭਰਿਆ ਮੈਸੇਜ ਅਪਲੋਡ ਕਰ ਦਿੱਤਾ ਗਿਆ, ਜਿਸ ਦੇ ਬਾਅਦ ਜਿੱਥੇ ਇਕ ਪਾਸੇ ਪੁਲਸ ਵਿਭਾਗ ਦੇ ਕੰਨ ਖੜ੍ਹੇ ਹੋ ਗਏ, ਉਥੇ ਪੰਜਾਬ ਦੇ ਸਾਰੇ ਗੈਂਗਸਟਰਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ। ਪੋਸਟ ਦੇ ਸਿਰਫ 9 ਘੰਟੇ ਬਾਅਦ ਫੇਸਬੁਕ ਤੋਂ ਆਈ. ਡੀ. ਡਿਲੀਟ ਵੀ ਹੋ ਗਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਜੇਲ ਵਿਚ ਬੰਦ ਗੈਂਗਸਟਰ ਗੋਰੂ ਦੇ ਇਕ ਫੇਸਬੁਕ ਪੇਜ ਫੈਨ ਗੁਰੂ ਲੁਧਿਆਣਾ ਦਾ 'ਤੇ ਇਕ ਮੈਸੇਜ ਅਪਲੋਡ ਕੀਤਾ ਗਿਆ, ਜਿਸ ਵਿਚ ਗੋਰੂ ਬੱਚਾ ਇਕ ਗੁੱਟ ਦੇ ਨੌਜਵਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਾ ਸਮੱਗਲਿੰਗ ਕਰਨ ਵਾਲੇ ਖੁਦ ਦਾ ਨਾਂ ਪੰਜਾਬ ਦੇ ਨਾਮੀ ਗੈਂਗਸਟਰਾਂ 'ਚ ਲਿਆਉਣ ਲਈ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਵੱਲੋਂ ਗੈਂਗਸਟਰ ਗੋਰੂ ਗਰੁੱਪ ਦੇ ਮੈਂਬਰਾਂ 'ਤੇ ਫਾਇਰਿੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ। ਅਸਲ 'ਚ ਪਹਿਲਾਂ ਜੇਲ ਅਤੇ ਫਿਰ ਬਾਹਰ ਹੋਈ ਲੜਾਈ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਥੇ ਮੈਸੇਜ ਆਉਣ ਤੋਂ ਬਾਅਦ ਪੰਜਾਬ ਪੁਲਸ ਦੇ ਇਕ ਵਾਰ ਫਿਰ ਹੱਥ-ਪੈਰ ਫੁੱਲ ਗਏ। ਗੈਂਗਸਟਰ ਗੋਰੂ ਇਸ ਸਮੇਂ ਪਟਿਆਲਾ ਜੇਲ ਵਿਚ ਬੰਦ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨੇ ਖੁਦ ਮੈਸੇਜ ਅਪਲੋਡ ਕੀਤਾ ਹੈ ਜਾਂ ਫਿਰ ਉਸ ਦੀ ਆਈ. ਡੀ. ਯੂਜ਼ ਕੀਤੀ ਗਈ ਹੈ। ਉਥੇ ਪੋਸਟ ਦੇ 9 ਘੰਟੇ ਬਾਅਦ ਆਈ. ਡੀ. ਡਿਲੀਟ ਕਿਉਂ ਕਰ ਦਿੱਤੀ ਗਈ। ਕਿਤੇ ਕਿਸੇ ਵੱਲੋਂ ਤਾਂ ਨਹੀਂ ਉਸ ਦੀ ਫੇਕ ਆਈ. ਡੀ. ਬਣਾ ਕੇ ਪੋਸਟ ਕੀਤੀ ਗਈ। ਇਸ ਗੱਲ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।


Related News