ਬਿਟਕੁਆਇਨ ਅਤੇ ਪ੍ਰਾਪਰਟੀ ''ਚ ਇਨਵੈਸਟਮੈਂਟ ਕਰਨ ਦੇ ਨਾਂ ''ਤੇ ਮਾਰੀ 1 ਕਰੋੜ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
Saturday, Jul 19, 2025 - 11:59 PM (IST)

ਫਗਵਾੜਾ (ਜਲੋਟਾ) : ਵਿਦੇਸ਼ 'ਚ ਬਿਟਕੁਆਇਨ ਅਤੇ ਪ੍ਰਾਪਰਟੀ ਦੇ ਨਾਮ 'ਤੇ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ ਸਥਾਨਕ ਮੁਹੱਲਾ ਮੁਟਿਆਰਪੁਰਾ ਮੇਹਲੀ ਗੇਟ ਫਗਵਾੜਾ ਅਤੇ ਹਾਲ ਵਾਸੀ ਕੈਨੇਡਾ ਦੇ ਰਹਿਣ ਵਾਲੇ ਪਤੀ-ਪਤਨੀ ਵੱਲੋਂ ਇੱਕ ਵਿਅਕਤੀ ਨਾਲ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ
ਜਾਣਕਾਰੀ ਮੁਤਾਬਕ, ਸੁਖਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੰਗਾ ਰੋਡ ਫਗਵਾੜਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਮਾਮਲੇ ਸਬੰਧੀ ਪੁਲਸ ਦੇ ਵੱਡੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਫਗਵਾੜਾ ਦੇ ਮੇਹਲੀ ਗੇਟ ਇਲਾਕੇ 'ਚ ਮੁਹੱਲਾ ਮੁਟਿਆਰਪੁਰਾ ਦੇ ਰਹਿਣ ਵਾਲੇ ਪਤੀ-ਪਤਨੀ, ਜਿਨ੍ਹਾਂ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਚਮਨ ਲਾਲ ਅਤੇ ਮੀਨਾ ਰਾਣੀ ਪਤਨੀ ਵਿਨੋਦ ਕੁਮਾਰ ਹਾਲ ਵਾਸੀ ਕੈਨੇਡਾ ਹੈ, ਨੇ ਕਥਿਤ ਤੌਰ 'ਤੇ ਸੁਖਵਿੰਦਰ ਸਿੰਘ ਨਾਲ ਕੁੱਲ 95 ਲੱਖ 56 ਹਜ਼ਾਰ ਰੁਪਏ (ਕਰੀਬ 1 ਕਰੋੜ ਰੁਪਏ) ਦੀ ਠੱਗੀ ਮਾਰੀ ਹੈ। ਪੁਲਸ ਨੇ ਦੋਸ਼ੀ ਪਤੀ-ਪਤਨੀ ਵਿਨੋਦ ਕੁਮਾਰ ਅਤੇ ਮੀਨਾ ਰਾਣੀ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ ਐੱਫਆਈਆਰ ਦਰਜ ਕਰਕੇ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਪਤੀ-ਪਤਨੀ ਫਗਵਾੜਾ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੇ ਹਨ ਅਤੇ ਹਾਲ 'ਚ ਕੈਨੇਡਾ 'ਚ ਰਹਿ ਰਹੇ ਦੱਸੇ ਜਾਂਦੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8