ਗੈਂਗਸਟਰ ਦੀ ਭੈਣ ਰਾਜਦੀਪ ਬਣ ਸਕਦੀ ਹੈ ਅਕਾਲੀ ਦਲ ਦੀ ਉਮੀਦਵਾਰ

Friday, Feb 09, 2018 - 11:09 AM (IST)

ਗੈਂਗਸਟਰ ਦੀ ਭੈਣ ਰਾਜਦੀਪ ਬਣ ਸਕਦੀ ਹੈ ਅਕਾਲੀ ਦਲ ਦੀ ਉਮੀਦਵਾਰ

ਚੰਡੀਗੜ੍ਹ :  ਸਾਲ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੂੰ ਉਮੀਦਵਾਰ ਬਣਾ ਸਕਦਾ ਹੈ। ਰਾਜਦੀਪ ਕੌਰ ਬੀਤੇ ਦਿਨੀਂ ਹੀ ਅਕਾਲੀ ਦਲ 'ਚ ਸ਼ਾਮਲ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਲੋਂ ਰਾਜਦੀਪ ਨੂੰ ਪਾਰਟੀ 'ਚ ਸ਼ਾਮਲ ਕਰਕੇ ਇਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਜਾ ਰਹੇ ਹਨ ਕਿਉਂਕਿ ਭਾਵੇਂ ਹੀ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਦੇ ਸੰਸਦ ਮੈਂਬਰ ਪਰ ਪਾਰਟੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਨੇ ਪਾਰਟੀ ਨੂੰ ਬਾਏ-ਬਾਏ ਕਰ ਦਿੱਤੀ ਹੈ। ਪਾਰਟੀ ਘੁਬਾਇਆ ਦੀ ਥਾਂ 'ਤੇ ਇਕ ਯੋਗ ਉਮੀਦਵਾਰ ਲੱਭ ਰਹੀ ਹੈ, ਇਸੇ ਲਈ ਅਕਾਲੀ ਦਲ ਵਲੋਂ ਰਾਜਦੀਪ ਨੂੰ ਚੋਣ ਲੜਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜੇਕਰ ਰਾਜਦੀਪ ਚੋਣ ਲੜਦੀ ਹੈ ਤਾਂ 2022 'ਚ ਉਨ੍ਹਾਂ ਦੇ ਗਠਜੋੜ ਸਾਥੀ ਭਾਜਪਾ ਦਾ ਸਭ ਤੋਂ ਵੱਡਾ ਕੰਢਾ ਨਿਕਲ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਦੀਪ ਕੌਰ ਦੇ ਵਿਧਾਨ ਸਭਾ ਚੋਣਾਂ 'ਚ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜ੍ਹੇ ਹੋਣ ਕਾਰਨ ਭਾਜਪਾ ਨੂੰ ਇਹ ਸੀਟ ਗੁਆਉਣੀ ਪਈ ਸੀ।


Related News