ਜੇਲ ''ਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਚਾਰ ਸਾਥੀ ਗ੍ਰਿਫਤਾਰ

12/21/2018 7:25:09 PM

ਰੂਪਨਗਰ : ਪੁਲਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀਆਂ ਕੋਲੋਂ ਇਕ ਦੇਸੀ ਕੱਟਾ 12 ਬੋਰ ਸਮੇਤ 2 ਕਾਰਤੂਸ ਜਿੰਦਾ 12 ਬੋਰ ਅਤੇ ਦੋ ਅਸਲ ਵਰਗੇ ਨਜ਼ਰ ਆਉਂਦੇ ਨਕਲੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਕੋਲੋਂ ਦੀ ਤਲਾਸ਼ੀ ਦੌਰਾਨ ਫਿਰੌਤੀ ਦੀ ਇਕ ਲੱਖ ਰੁਪਏ ਦੀ ਰਕਮ ਵੀ ਬਰਾਮਦ ਹੋਈ ਹੈ। ਪੁਲਸ ਅਨੁਸਾਰ ਉਕਤ ਦੋਸ਼ੀ ਭੋਲੇ-ਭਾਲੇ ਲੋਕਾ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀਆਂ ਮੰਗਦੇ ਸਨ। 
ਰੂਪਨਗਰ ਦੇ ਸੀਨੀਅਰ ਪੁਲਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਜ਼ਿਲੇ ਦੇ ਮੱਖਣ ਸਿੰਘ ਤੇ ਸਿਕੰਦਰ ਸਿੰਘ ਤੇ ਤਰਨਤਾਰਨ ਜ਼ਿਲੇ ਦੇ ਪਰਮਾਤਮਾ ਸਿੰਘ ਤੇ ਜਗਜੀਤ ਸਿੰਘ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਹੋਰਾਂ ਦੇ ਨਾਂ 'ਤੇ ਧਮਕੀਆਂ ਦੇ ਕੇ ਪੈਸੇ ਉਗਰਾਉਂਦੇ ਸਨ। ਉਕਤ ਨੇ ਕੀਰਤਪੁਰ ਸਾਹਿਬ ਦੇ ਇਕ ਵਿਅਕਤੀ ਤੋਂ 12 ਲੱਖ ਦੀ ਫਿਰੌਤੀ ਮਿਲੀ ਸੀ ਤੇ ਇਹ ਰਕਮ ਮਿਲਣ ਤੋਂ ਬਾਅਦ ਫਿਰ ਫ਼ੋਨ ਕਰ ਕੇ ਪੰਜ ਲੱਖ ਰੁਪਏ ਮੰਗੇ ਸਨ। ਫਿਰੌਤੀ ਲਈ ਦੂਜੀ ਵਾਰ ਫ਼ੋਨ ਕਰਨ 'ਤੇ ਪੁਲਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਉਕਤ ਨੌਜਵਾਨਾਂ ਨੇ ਨਾਲਾਗੜ੍ਹ, ਬੱਦੀ ਤੇ ਹੋਰਨਾਂ ਇਲਾਕਿਆਂ 'ਚ ਵੀ ਫਿਰੌਤੀ ਮੰਗੀ ਹੈ। ਚਾਰਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News