ਵੱਡੀ ਵਾਰਦਾਤ : ਜਲੰਧਰ ਦੀ ਕੁੜੀ ਨਾਲ ਚੱਲਦੀ ਕਾਰ ''ਚ 6 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

Thursday, Feb 03, 2022 - 09:51 AM (IST)

ਵੱਡੀ ਵਾਰਦਾਤ : ਜਲੰਧਰ ਦੀ ਕੁੜੀ ਨਾਲ ਚੱਲਦੀ ਕਾਰ ''ਚ 6 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਲੁਧਿਆਣਾ (ਤਰੁਣ) : ਜਲੰਧਰ ਦੀ ਰਹਿਣ ਵਾਲੀ 22 ਸਾਲਾ ਇਕ ਕੁੜੀ ਨਾਲ ਲੁਧਿਆਣਾ ਦੇ ਬੱਸ ਅੱਡੇ ਨੇੜੇ ਚੱਲਦੀ ਕਾਰ ’ਚ 6 ਨੌਜਵਾਨਾਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੀੜਤ ਕੁੜੀ ਲੁਧਿਆਣਾ ’ਚ ਆਪਣੀ ਭੂਆ ਦੀ ਕੁੜੀ ਦੇ ਨਾਲ ਰਹਿ ਰਹੀ ਸੀ। ਮੁਲਜ਼ਮ ਕੁੜੀ ਨੂੰ ਜ਼ਬਰਦਸਤੀ ਗੱਡੀ ’ਚ ਬਿਠਾ ਕੇ ਹਿਸਾਰ ਰਵਾਨਾ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਨੂੰ ਹਿਸਾਰ ਉਤਾਰ ਕੇ ਫ਼ਰਾਰ ਹੋ ਗਏ। ਪੀੜਤ ਕੁੜੀ ਨੂੰ ਜਦੋਂ ਹੋਸ਼ ਆਇਆ ਤਾਂ ਉਸ ਨੇ ਆਜ਼ਾਦ ਨਗਰ ਹਿਸਾਰ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹਿਸਾਰ ਪੁਲਸ ਨੇ 2 ਕੁੜੀਆਂ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਾਬੂ ਕਾਰ ਸਣੇ ਨਹਿਰ 'ਚ ਡਿੱਗੇ 2 ਲੋਕ, ਇਕ ਨੌਜਵਾਨ ਤੈਰ ਕੇ ਬਾਹਰ ਆਇਆ

ਐੱਫ. ਆਈ. ਆਰ. ’ਚ ਪੀੜਤ ਕੁੜੀ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਜਲੰਧਰ ਦੀ ਰਹਿਣ ਵਾਲੀ ਹੈ। ਉਹ ਆਪਣੀ ਭੂਆ ਦੀ ਕੁੜੀ ਤਰੁਣਾ ਨਾਲ ਲੁਧਿਆਣਾ ਘੰਟਾਘਰ ਇਲਾਕੇ ਵਿਚ ਰਹਿੰਦੀ ਹੈ। ਤਰੁਣਾ ਨੇ ਉਸ ਦੀ ਮੁਲਾਕਾਤ ਮਮਤਾ ਨਾਲ ਕਰਵਾਈ। 2 ਦਿਨ ਪਹਿਲਾਂ ਮਮਤਾ 6 ਨੌਜਵਾਨਾਂ ਨਾਲ ਬੱਸ ’ਚ ਲੁਧਿਆਣਾ ਪੁੱਜੀ, ਜਿੱਥੇ ਮਮਤਾ ਨੇ ਉਸ ’ਤੇ ਨਾਲ ਚੱਲਣ ਲਈ ਦਬਾਅ ਬਣਾਇਆ। ਲੁਧਿਆਣਾ ਬੱਸ ਅੱਡੇ ਪੁੱਜ ਕੇ 6 ਨੌਜਵਾਨਾਂ ’ਚੋਂ ਇਕ ਨੌਜਵਾਨ ਰਾਕੇਸ਼ ਨੇ ਉਸ ਦੀ ਮਾਂਗ ’ਚ ਜ਼ਬਰਦਸਤੀ ਸਿੰਧੂਰ ਭਰਿਆ ਅਤੇ ਉਸ ਨੂੰ ਗੱਡੀ ਵਿਚ ਬਿਠਾ ਕੇ ਸਾਰਿਆਂ ਨਾਲ ਹਿਸਾਰ ਵੱਲ ਰਵਾਨਾ ਹੋ ਗਏ। ਰਸਤੇ ਵਿਚ ਸਾਰੇ 6 ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਸਿਰ ਚੜ੍ਹ ਬੋਲਦੈ 'ਹਥਿਆਰਾਂ' ਦਾ ਸ਼ੌਂਕ, ਪੁਲਸ ਨੂੰ ਵੀ ਛੱਡਿਆ ਪਿੱਛੇ

ਇਸ ਦੌਰਾਨ ਉਹ ਆਪਣੀ ਸੁੱਧ-ਬੁੱਧ ਖੋਹ ਬੈਠੀ। ਹਿਸਾਰ ਵਿਚ ਸਾਰੇ ਮੁਲਜ਼ਮ ਉਸ ਨੂੰ ਉਤਾਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਡਵੀਜ਼ਨ ਨੰ. 5 ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਹਿਸਾਰ ਪੁਲਸ ਨੇ ਪੀੜਤ ਕੁੜੀ ਦੇ ਬਿਆਨ ’ਤੇ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਟੀਮ ਕੁੜੀ ਨੂੰ ਮਿਲਣ ਹਿਸਾਰ ਰਵਾਨਾ ਹੋ ਚੁੱਕੀ ਹੈ। ਵੀਰਵਾਰ ਤੱਕ ਪੁਲਸ ਪੀੜਤਾ ਨੂੰ ਲੈ ਕੇ ਲੁਧਿਆਣਾ ਪੁੱਜੇਗੀ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ ਕਿ ਕੁੜੀ ਨਾਲ ਜਬਰ-ਜ਼ਨਾਹ ਕਿੱਥੇ ਹੋਇਆ ਹੈ। ਪੁਲਸ ਕੇਸ ਨੂੰ ਲੈ ਕੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News