ਜਲੰਧਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
Saturday, Sep 19, 2026 - 04:31 PM (IST)
ਜਲੰਧਰ (ਜਸਪ੍ਰੀਤ ਸਿੰਘ)- ਜਲੰਧਰ ਪੁਲਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਵੱਡਾ ਐਕਸ਼ਨ ਲੈਂਦੇ ਹੋਏ 6 ਥਾਣਿਆਂ ਦੇ ਐੱਸ. ਐੱਚ. ਓ. ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਤਬਾਦਲਿਆਂ ਦੇ ਤਹਿਤ ਵੱਖ-ਵੱਖ ਥਾਣਿਆਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਤਬਾਦਲਿਆਂ ਮਗਰੋਂ ਸ਼ਹਿਰ ਦੇ ਕਈ ਮਹੱਤਵਪੂਰਨ ਪੁਲਸ ਥਾਣਿਆਂ ਦੀ ਕਮਾਨ ਨਵੇਂ ਅਧਿਕਾਰੀਆਂ ਦੇ ਹੱਥਾਂ ਵਿਚ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ

ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਰਾਕੇਸ਼ ਕੁਮਾਰ, ਜੋਕਿ ਪੁਲਸ ਥਾਣਾ ਨੰਬਰ 1 ਦੇ ਇੰਚਾਰਜ ਸਨ, ਉਨ੍ਹਾਂ ਨੂੰ ਹੁਣ ਪੁਲਸ ਥਾਣਾ ਨੰਬਰ 8 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਥਾਣਾ ਨੰਬਰ 5 ਤੋਂ ਬਦਲੇ ਗਏ ਜਗਦੀਸ਼, ਹੁਣ ਪੁਲਸ ਥਾਣਾ ਨੰਬਰ 3 ਦਾ ਚਾਰਜ ਸੰਭਾਲਣਗੇ।
ਇਸੇ ਤਰ੍ਹਾਂ ਥਾਣਾ ਬਾਰਾਂਦਰੀ 'ਚ ਤਾਇਨਾਤ ਰਵਿੰਦਰ ਕੁਮਾਰ ਨੂੰ ਡੀ. ਸੀ. ਪੀ. ਸਪੈਸ਼ਲ ਬ੍ਰਾਂਚ 'ਚ ਤਾਇਨਾਤ ਕੀਤਾ ਗਿਆ ਹੈ।
ਸਾਹਿਲ ਚੌਧਰੀ ਥਾਣਾ ਨੰਬਰ 8 ਤੋਂ ਬਦਲੇ ਜਾਣ ਮਗਰੋਂ ਹੁਣ ਪੁਲਸ ਥਾਣਾ ਬਾਰਾਂਦਰੀ ਦੇ ਇੰਚਾਰਜ ਹੋਣਗੇ।
ਸੀ. ਆਈ. ਏ. ਦੇ ਇੰਚਾਰਜ ਸੁਰਿੰਦਰ ਨੂੰ ਪੁਲਸ ਥਾਣਾ ਰਾਮਾ ਮੰਡੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਥਾਣਾ ਰਾਮਾ ਮੰਡੀ ਦੇ ਇੰਚਾਰਜ ਜਸਪਾਲ ਸਿੰਘ ਹੁਣ ਪੁਲਸ ਥਾਣਾ ਨੰਬਰ 1 ਦਾ ਚਾਰਜ ਸੰਭਾਲਣਗੇ।

ਪੁਲਸ ਵਿਭਾਗ ਵਿਚ ਬਦਲਾਅ ਨਾਲ ਵਧੀ ਜ਼ਿੰਮੇਵਾਰੀ
ਥਾਣਾ ਇੰਚਾਰਜਾਂ ਦੇ ਇਨ੍ਹਾਂ ਤਬਾਦਲਿਆਂ ਨੂੰ ਜਲੰਧਰ ਸ਼ਹਿਰ ਦੀ ਪੁਲਸ ਵਿਵਸਥਾ 'ਚ ਇਕ ਮਹੱਤਵਪੂਰਨ ਬਦਲਾਅ ਵਜੋਂ ਵੇਖਿਆ ਜਾ ਰਿਹਾ ਹੈ। ਨਵੀਆਂ ਤਾਇਨਾਤੀਆਂ ਤੋਂ ਬਾਅਦ ਅਧਿਕਾਰੀ ਆਪਣੇ-ਆਪਣੇ ਖੇਤਰਾਂ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ, ਅਪਰਾਧ ਨੂੰ ਕੰਟਰੋਲ ਕਰਨ ਅਤੇ ਪੁਲਸ-ਜਨਤਾ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰ ਹੋਣਗੇ। ਹਾਲਾਂਕਿ ਪੁਲਸ ਪ੍ਰਸ਼ਾਸਨ ਨੇ ਤਬਾਦਲਿਆਂ ਲਈ ਕੋਈ ਖ਼ਾਸ ਕਾਰਨ ਨਹੀਂ ਦੱਸੇ ਹਨ। ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਦੇ ਨਾਲ, ਨਵੇਂ ਇੰਚਾਰਜ ਹੁਣ ਸਬੰਧਤ ਥਾਣਿਆਂ 'ਚ ਪੁਲਿਸਿੰਗ ਦਾ ਚਾਰਜ ਸੰਭਾਲਣਗੇ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
