ਪੰਜਾਬ 'ਚ ਵੱਡੀ ਵਾਰਦਾਤ! ਦੁਕਾਨਦਾਰ ਦਾ ਬੇਰਹਿਮੀ ਨਾਲ ਕੀਤਾ ਕਤਲ
Monday, Sep 14, 2026 - 06:16 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਟਾਂਡਾ 'ਚ ਅੱਜ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੁਕਾਨ 'ਤੇ ਬੈਠੇ ਇਕ ਵਿਅਕਤੀ ਨੂੰ ਕੁਝ ਲੋਕਾਂ ਨੇ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਵਿਅਕਤੀ ਦੀ ਪਛਾਣ ਗੁਲਜ਼ਾਰ ਸਿੰਘ ਪੁੱਤਰ ਪ੍ਰਹਿਲਾਦ ਸਿੰਘ ਵਾਸੀ ਲਾਹੌਰੀਆਂ ਮੁਹੱਲਾ ਟਾਂਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ Good News! ਰੇਲ ਨੈੱਟਵਰਕ ਨਾਲ ਜੁੜੇਗਾ ਕੰਢੀ ਖੇਤਰ

ਜਾਣਕਾਰੀ ਮੁਤਾਬਕ ਰੇਤਾ ਬਜਰੀ ਦਾ ਕਾਰੋਬਾਰ ਕਰਨ ਵਾਲਾ ਗੁਲਜ਼ਾਰ ਸਿੰਘ ਦੁਪਹਿਰ ਕਰੀਬ 4 ਵਜੇ ਆਪਣੀ ਦੁਕਾਨ 'ਤੇ ਮੌਜੂਦ ਸੀ ਕਿ ਕੁਝ ਲੋਕਾਂ ਨੇ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ ਅਤੇ ਕਾਤਲਾਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਦਿਨ-ਦਿਹਾੜੇ ਹੀ ਵਾਪਰੀ ਇਸ ਕਤਲ ਦੀ ਘਟਨਾ ਕਾਰਨ ਇਲਾਕੇ 'ਚ ਡਰ ਅਤੇ ਸਨਸਨੀ ਵਾਲਾ ਮਾਹੌਲ ਹੈ।
ਇਹ ਵੀ ਪੜ੍ਹੋ- ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ ਆਪਣਾ ਪੁਰਾਣਾ ਦੌਰ ਲੱਭ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
