ਫਗਵਾੜਾ ''ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ ''ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ

Saturday, Sep 26, 2026 - 02:49 PM (IST)

ਫਗਵਾੜਾ ''ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ ''ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ

ਫਗਵਾੜਾ (ਜਲੋਟਾ)-ਥਾਣਾ ਸਿਟੀ ਫਗਵਾੜਾ ਅਧੀਨ ਆਉਂਦੇ ਮੁਹੱਲਾ ਟਿੱਬੀ ਵਿਖੇ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਇਕ ਔਰਤ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਜਸਵਿੰਦਰ ਕੌਰ ਦੀ ਮਾਂ ਕਮਲੇਸ਼ ਕੌਰ ਪਤਨੀ ਰਾਕੇਸ਼ ਕੁਮਾਰ, ਵਾਸੀ ਪਿੰਡ ਚਹੇੜੂ, ਨੇੜੇ ਪੰਜ ਪੀਰ ਦਰਗਾਹ, ਥਾਣਾ ਸਦਰ ਫਗਵਾੜਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਾਰਟਨਰ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਧੀ ਮੁਲਜ਼ਮ ਨਾਲ ਮੁਹੱਲਾ ਟਿੱਬੀ ’ਚ ਰਹਿ ਰਹੀ ਸੀ। 23 ਸਤੰਬਰ ਦੀ ਰਾਤ ਨੂੰ ਘਰੇਲੂ ਕਲੇਸ਼ ਕਾਰਨ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਚਾਕੂ ਨਾਲ ਹਮਲਾ ਕਰਕੇ ਜਸਵਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ! ਵਿਆਹ ਲਈ ਪੁੱਤ ਨੇ ਰਚੀ ਅਜਿਹੀ ਸਾਜਿਸ਼ ਕਿ...

ਮੁਲਜ਼ਮ ਗੁਰਪ੍ਰੀਤ ਸਿੰਘ ਮੂਲ ਰੂਪ ’ਚ ਪਿੰਡ ਲਾਬੜਾ ਕਾਗੜੀ ਥਾਣਾ ਬੁਲ੍ਹੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਿਹਾ ਹੈ ਅਤੇ ਪੁਲਸ ਵੱਲੋਂ ਉਸ ਦੀ ਭਾਲ ’ਚ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਖੇਤਰਾਂ 'ਚ ਵਧਾਈ ਸੁਰੱਖਿਆ! ਪੁਲਸ ਤੇ BSF ਨੇ ਖੰਗਾਲੇ ਸੰਵੇਦਨਸ਼ੀਲ ਇਲਾਕੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News