ਲੁਧਿਆਣਾ 'ਚ ਮੰਦਬੁੱਧੀ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ, ਚੀਕਾਂ ਸੁਣ ਮੌਕੇ 'ਤੇ ਪੁੱਜੇ ਲੋਕ

Friday, Feb 23, 2024 - 04:44 PM (IST)

ਲੁਧਿਆਣਾ 'ਚ ਮੰਦਬੁੱਧੀ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ, ਚੀਕਾਂ ਸੁਣ ਮੌਕੇ 'ਤੇ ਪੁੱਜੇ ਲੋਕ

ਲੁਧਿਆਣਾ (ਜਗਰੂਪ) : ਇੱਕ ਮੰਦਬੁੱਧੀ ਔਰਤ ਨਾਲ ਕੁੱਝ ਲੋਕਾਂ ਵਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗਿਆਸਪੁਰਾ ਇਲਾਕੇ ਦੇ ਰਹਿਣ ਵਾਲੇ ਇਕ ਲਿਪ ਆਗੂ ਮਹਿੰਗੂ ਰਾਜ ਯਾਦਵ ਨੇ ਦੱਸਿਆ ਕਿ ਇਕ ਮੰਦਬੁੱਧੀ ਔਰਤ ਇੱਥੇ ਸੜਕ 'ਤੇ ਫਿਰਦੀ ਰਹਿੰਦੀ ਹੈ। ਬੀਤੀ ਰਾਤ ਕਰੀਬ 11 ਵਜੇ ਇਕ ਸ਼ਰਾਬੀ ਵਿਅਕਤੀ ਉਸ ਨੂੰ ਫੜ੍ਹ ਕੇ ਆਪਣੇ ਘਰ ਲੈ ਗਿਆ ਅਤੇ ਉੱਥੇ 2-3 ਲੋਕਾਂ ਵਲੋਂ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਜਦੋਂ ਔਰਤ ਅੰਦਰੋਂ ਚੀਕਾਂ ਮਾਰ ਰਹੀ ਸੀ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਛੁਡਾਇਆ। ਸੂਤਰ ਦੱਸਦੇ ਹਨ ਕਿ ਜਦੋਂ ਔਰਤ ਨੂੰ ਅੰਦਰੋਂ ਛੁਡਵਾਇਆ ਗਿਆ ਤਾਂ ਉਹ ਅਰਧ ਨਗਨ ਹਾਲਤ 'ਚ ਸੀ ਅਤੇ ਦਰਦ ਨਾਲ ਕੁਰਲਾ ਰਹੀ ਸੀ। ਮੌਕੇ 'ਤੇ ਪੁਲਸ ਬੁਲਾ ਨੂੰ ਕੇ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : DSP ਦਿਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਨੌਰੀ ਬਾਰਡਰ 'ਤੇ ਨਿਭਾ ਰਹੇ ਸੀ ਡਿਊਟੀ

ਓਧਰ ਇਸ ਮਾਮਲੇ ਸਬੰਧੀ ਜਦੋਂ ਥਾਣੇ ਦੇ ਐੱਸ. ਐੱਚ. ਓ. ਗੁਲਜਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਸਿਰਫ ਅਫ਼ਵਾਹ ਹੈ ਪਰ ਚੌਂਕੀ ਇੰਚਾਰਜ ਧਰਮਿੰਦਰ ਸਿੰਘ ਨੇ ਕਿਹਾ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜੇਕਰ ਮੈਡੀਕਲ ਰਿਪੋਰਟ 'ਚ ਔਰਤ ਨਾਲ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਕਾਰਾਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News