ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਔਰਤ ਨੂੰ ਸੁੰਨਸਾਨ ਜਗ੍ਹਾ ਲਿਜਾ ਸਾਰੀ ਰਾਤ ਕੀਤਾ ਗੈਂਗਰੇਪ

Tuesday, Aug 23, 2022 - 06:15 PM (IST)

ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਔਰਤ ਨੂੰ ਸੁੰਨਸਾਨ ਜਗ੍ਹਾ ਲਿਜਾ ਸਾਰੀ ਰਾਤ ਕੀਤਾ ਗੈਂਗਰੇਪ

ਲੁਧਿਆਣਾ (ਰਾਜ) : ਘਰੋਂ ਸੈਰ ਕਰਨ ਲਈ ਨਿਕਲੀ ਔਰਤ ਨੂੰ 2 ਨੌਜਵਾਨ ਆਪਣੇ ਨਾਲ ਵਰਗਲਾ ਕੇ ਲੈ ਗਏ। ਫਿਰ ਸੁੰਨਸਾਨ ਜਗ੍ਹਾ ’ਤੇ ਆਪਣੇ ਤੀਜੇ ਸਾਥੀ ਨੂੰ ਵੀ ਬੁਲਾ ਲਿਆ, ਜਿੱਥੇ ਤਿੰਨੇ ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਸਾਰੀ ਰਾਤ ਸਮੂਹਿਕ ਜਬਰ-ਜ਼ਿਨਾਹ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਪਿੰਡ ਗਿੱਲ ਛੱਡ ਕੇ ਫਰਾਰ ਹੋ ਗਏ, ਜਿਸ ਦੀ ਸ਼ਿਕਾਇਤ ਪੀੜਤਾ ਨੇ ਪੁਲਸ ਨੂੰ ਦਿੱਤੀ। ਥਾਣਾ ਸਦਰ ਦੀ ਪੁਲਸ ਨੇ ਜਾਂਚ ਤੋਂ ਬਾਅਦ ਉਕਤ ਦੀ ਸ਼ਿਕਾਇਤ ’ਤੇ ਨਿਊ ਜਨਤਾ ਨਗਰ ਨਿਵਾਸੀ ਨੀਰਜ ਕੁਮਾਰ, ਗੁਰਪਾਲ ਨਗਰ ਨਿਵਾਸੀ ਅਸੀਸ ਸਿੰਘ ਅਤੇ ਚਿਮਨੀ ਰੋਡ ਨਿਵਾਸੀ ਧੀਰਜ ਮਲਿਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦੀ DGP ਨੂੰ ਚਿੱਠੀ, ਲਾਰੈਂਸ ਬਿਸ਼ਨੋਈ ਤੇ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ’ਚ ਬੰਬੀਹਾ ਗੈਂਗ

ਪੁਲਸ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 4 ਦਿਨ ਪਹਿਲਾਂ ਉਹ ਘਰ ਦੇ ਬਾਹਰ ਸੈਰ ਕਰ ਰਹੀ ਸੀ। ਇਸ ਦੌਰਾਨ ਉਹ ਸੈਰ ਕਰਦੇ ਹੋਏ ਪੱਟੜੀ ’ਤੇ ਜਾ ਪਹੁੰਚੀ। ਮੁਲਜ਼ਮ ਨੀਰਜ ਅਤੇ ਅਸੀਸ ਸਕੂਟਰੀ ’ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਹੇ ਸੀ। ਉਸ ਨੂੰ ਵਰਗਲਾ ਕੇ ਆਪਣੇ ਨਾਲ ਪਿੰਡ ਗਿੱਲ ਵੱਲ ਲੈ ਗਏ। ਉੱਥੇ ਮੁਲਜ਼ਮਾਂ ਨੇ ਧੀਰਜ ਨੂੰ ਵੀ ਬੁਲਾ ਲਿਆ ਅਤੇ ਸਾਰੀ ਰਾਤ ਮੁਲਜ਼ਮਾਂ ਨੇ ਵਾਰੀ-ਵਾਰੀ ਜਬਰ-ਜ਼ਿਨਾਹ ਕੀਤਾ ਅਤੇ ਬਾਅਦ ’ਚ ਧਮਕੀਆਂ ਦਿੱਤੀਆਂ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਸਵੇਰੇ ਉਸ ਨੂੰ ਛੱਡ ਕੇ ਮੁਲਜ਼ਮ ਭੱਜ ਗਏ। ਉਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਅਦਾਲਤ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਵੱਡਾ ਖ਼ੁਲਾਸਾ, ਪੰਜ ਤਾਰਾ ਹੋਟਲ ਦੀ ਵੀਡੀਓ ਨੇ ਪੁਲਸ ਦੀ ਵਧਾਈ ਚਿੰਤਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News