ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ

Sunday, Oct 11, 2026 - 02:23 PM (IST)

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ 'ਚ ਠੱਗੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਸੈਰ ਕਰਨੀ ਮਹਿੰਗੀ ਪੈ ਗਈ। ਜਾਣਕਾਰੀ ਅਨੁਸਾਰ ਇਕ ਔਰਤ ਤਾਰਾਂ ਵਾਲੇ ਪੁਲ 'ਤੇ ਸੈਰ ਕਰ ਰਹੀ ਸੀ। ਇਸ ਦੌਰਾਨ ਕੁਝ ਅਣਪਛਾਤੇ ਲੋਕ ਉਕਤ ਮਹਿਲਾ ਕੋਲ ਆਏ ਅਤੇ ਕਿਹਾ ਕਿ ਬਾਬਾ ਜੀ ਆਏ ਹਨ, ਉਨ੍ਹਾਂ ਦੀ ਗੱਲ ਸੁਣ ਲਓ।

ਇਹ ਵੀ ਪੜ੍ਹੋ-ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ

ਜਦੋਂ ਔਰਤ ਪਖੰਡੀ ਬਾਬੇ ਕੋਲ ਆ ਕੇ ਗੱਲਾਂ ਕਰਨ ਲੱਗੀ ਤਾਂ ਉਨ੍ਹਾਂ ਨੇ ਔਰਤ ਨੂੰ ਆਪਣੇ ਝਾਂਸੇ 'ਚ ਲੈ ਕੇ ਹਿਪਨੋਟਾਈਜ਼ ਕਰ ਲਿਆ। ਮੁਲਜ਼ਮਾਂ ਨੇ ਔਰਤ ਨੂੰ ਕਿਹਾ ਕਿ ਆਪਣਾ ਸਾਰਾ ਸੋਨੇ ਦਾ ਸਾਮਾਨ ਇੱਕ ਪੋਟਲੀ 'ਚ ਪਾ ਦਿਓ, ਕੁਝ ਘੰਟਿਆਂ 'ਚ ਹੀ ਇਹ ਸੋਨਾ ਡਬਲ ਹੋ ਜਾਵੇਗਾ। ਔਰਤ ਉਨ੍ਹਾਂ ਦੀਆਂ ਗੱਲਾਂ 'ਚ ਆ ਗਈ ਅਤੇ ਆਪਣਾ ਸਾਰਾ ਸੋਨਾ ਉਤਾਰ ਕੇ ਉਨ੍ਹਾਂ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਔਰਤ  ਹਿਪਨੋਟਾਈਜ਼  ਤੋਂ ਬਾਅਦ ਹੋਸ਼ 'ਚ ਆਈ ਤਾਂ ਹੈਰਾਨ ਰਹਿ ਗਈ । 

ਇਹ ਵੀ ਪੜ੍ਹੋ-ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ ਇਹ ਨਿਸ਼ਾਨ ਤਾਂ ਹੋ ਜਾਓ ਸਾਵਧਾਨ

ਇਸ ਦੌਰਾਨ ਪੀੜਤ ਔਰਤ ਨੇ ਥਾਣਾ ਮਕਬੂਲਪੁਰਾ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਸਬੰਧੀ ਥਾਣਾ ਮਕਬੂਲਪੁਰਾ ਦੀ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਪਛਾਤੇ ਵਿਅਕਤੀ ਦੀਆਂ ਗੱਲਾਂ 'ਚ ਨਾ ਆਉਣ ਅਤੇ ਆਪਣਾ ਕੀਮਤੀ ਸਮਾਨ ਕਿਸੇ ਨੂੰ ਨਾ ਦੇਣ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨ੍ਹੇਰੀ ਨਾਲ ਸਵੇਰੇ-ਸਵੇਰੇ ਵਿਗੜਿਆ ਮੌਸਮ, ਜਾਣ ਲਓ 15 ਅਕਤੂਬਰ ਤੱਕ ਵੱਡੀ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News