ਫਾਇਨਾਂਸ ਕੰਪਨੀਆਂ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, 10 ਗ੍ਰਿਫ਼ਤਾਰ
Wednesday, Jun 14, 2023 - 02:36 PM (IST)
ਮੋਹਾਲੀ (ਪਰਦੀਪ) : ਸੀ. ਆਈ. ਏ. ਸਟਾਫ ਮੋਹਾਲੀ ਨੇ ਥਾਣਾ ਜ਼ੀਰਕਪੁਰ ਦੇ ਏਰੀਆ ਵਿਚੋਂ ਇਕ ਅੰਤਰਰਾਜੀ ਗਿਰੋਹ, ਜੋ ਜਾਅਲੀ ਫਾਇਨਾਂਸ ਕੰਪਨੀਆਂ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨੂੰ ਘੱਟ ਵਿਆਜ਼ ’ਤੇ ਲੋਨ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ ਪ੍ਰੋਸੈਸਿੰਗ ਫੀਸ ਅਤੇ ਫਾਈਲ ਚਾਰਜ ਦੇ ਨਾਂ ’ਤੇ ਰਕਮ ਹਾਸਲ ਕਰ ਕੇ ਠੱਗੀ ਮਾਰ ਰਿਹਾ ਸੀ, ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਜ਼ਿਲ੍ਹਾ ਮੋਹਾਲੀ ਨੇ ਦੱਸਿਆ ਕਿ ਥਾਣਾ ਜ਼ੀਰਕਪੁਰ ਦੇ ਏਰੀਆ ਵਿਚੋਂ ਮੁਵਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ. ਟੀ. ਐੱਮ. ਕਾਰਡ, 20 ਚੈੱਕ ਬੁੱਕਸ, 40 ਮੋਬਾਇਲ, 50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਯੂ. ਪੀ. ਪੁਲਸ ਦੀ ਜੀਪ ਦਾ ਕੱਟਿਆ ਚਲਾਨ, ਹੁਣ ਭਰਨਾ ਹੋਵੇਗਾ 5 ਹਜ਼ਾਰ ਦਾ ਜੁਰਮਾਨਾ
ਗਿਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਦੀ ਪਛਾਣ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਜਲੰਧਰ ਕੁੰਜ ਥਾਣਾ ਬਸਤੀ ਬਾਵਾ ਖੇਲ, ਸੰਜੀਵ ਕੁਮਾਰ ਪੁੱਤਰ ਸ਼ੇਰ ਚੰਦ ਵਾਸੀ ਪ੍ਰਭਦਿਆਲ ਕਾਲੜੇ ਵਾਲੀ ਗਲੀ ਗਾਂਧੀ ਮੁਹੱਲਾ ਥਾਣਾ ਸਿਟੀ ਫਾਜ਼ਿਲਕਾ, ਰੁਪੇਸ਼ ਕੁਮਾਰ ਉਰਫ ਹੇਮੰਤ ਕੁਮਾਰ ਉਰਫ ਰੋਹਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਨੇੜੇ ਪ੍ਰਾਣ ਸਵੀਟਸ ਫੈਕਟਰੀ ਮਾਧੋ ਨਗਰੀ ਥਾਣਾ ਸਿਟੀ ਫਾਜ਼ਿਲਕਾ ਹਾਲ ਵਾਸੀ #1892 ਸੈਕਟਰ-15 ਪੰਚਕੂਲਾ, ਸ਼ਿਵ ਪ੍ਰਕਾਸ਼ ਮਿਸ਼ਰਾ ਪੁੱਤਰ ਰਾਮ ਕਿਰਪਾਲ ਮਿਸ਼ਰਾ ਵਾਸੀ ਨੇੜੇ ਪ੍ਰਾਇਮਰੀ ਸਕੂਲ ਪਿੰਡ ਜੂੜਾ ਪੱਟੀ ਥਾਣਾ ਕੂਰੇਭਾਰ ਜ਼ਿਲਾ ਸੁਲਤਾਨਪੁਰ ਯੂ. ਪੀ., ਕਰਨ ਦਹੀਆ ਪੁੱਤਰ ਬਲਰਾਜ ਸਿੰਘ ਵਾਸੀ #11/205 ਗਲੀ ਨੰ. 2 ਭਗਤ ਸਿੰਘ ਨਗਰ ਥਾਣਾ ਸਿਟੀ ਸਰਸਾ ਜ਼ਿਲ੍ਹਾ ਸਿਰਸਾ ਹਰਿਆਣਾ, ਭਵਨ ਸਿੰਘ ਪੁੱਤਰ ਨਰਪੱਤ ਸਿੰਘ ਵਾਸੀ #54 ਮੋਚੀਆਂ ਵਾਲੀ ਗਲੀ ਨਵੀ ਸੜਕ ਥਾਣਾ ਸਿਟੀ ਜੋਧਪੁਰ ਜ਼ਿਲਾ ਜੋਧਪੁਰ ਰਾਜਸਥਾਨ, ਉਮੇਸ਼ ਚੰਦਰ ਸੋਨੀ ਪੁੱਤਰ ਹਰਭਜਨ ਲਾਲ ਸੋਨੀ ਵਾਸੀ #65 ਨਿਊ ਕਰਤਾਰ ਨਗਰ ਥਾਣਾ ਡਵੀਜਨ ਨੰ. 5 ਜ਼ਿਲ੍ਹਾ ਜਲੰਧਰ, ਕਰਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਜ਼-1 ਗ੍ਰੀਨ ਐਵੀਨਿਊ ਨੇੜੇ ਐੱਮ. ਐੱਸ. ਫਾਰਮ ਪੈਲੇਸ ਥਾਣਾ ਬਸਤੀ ਬਾਵਾ ਖੇਲ ਜ਼ਿਲਾ ਜਲੰਧਰ, ਅਰਜੁਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਜ਼-1 ਗ੍ਰੀਨ ਐਵੀਨਿਊ ਨੇੜੇ ਐੱਮ. ਐੱਸ. ਫਾਰਮ ਪੈਲਸ ਥਾਣਾ ਬਸਤੀ ਬਾਵਾ ਖੇਲ ਜ਼ਿਲਾ ਜਲੰਧਰ, ਅਜੈ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ #1968, ਸੈਕਟਰ-52 ਚੰਡੀਗੜ੍ਹ ਥਾਣਾ ਸੈਕਟਰ-61 ਚੰਡੀਗੜ੍ਹ ਯੂ. ਟੀ. ਵਜੋਂ ਹੋਈ ਹੈ। ਮੁਲਜ਼ਮਾਂ ਦੇ ਹੋਰ 5 ਸਾਥੀਆ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੱਤਾ ਧਿਰ ਨੂੰ ਝਟਕਾ : ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਹੀਂ ਬਣ ਸਕਣਗੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸੜਕਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।