ਚੋਰ ਗਿਰੋਹ ਨੇ ਤਿੰਨ ਘਰਾਂ ’ਚ ਚੋਰੀ ਕਰਕੇ ਨਗਦੀ, ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਉਡਾਏ

07/20/2020 10:54:51 AM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਬੀਤੀ ਰਾਤ ਚੋਰਾਂ ਨੇ ਤਿੰਨ ਘਰਾਂ ’ਚ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦਿੰਦਿਆਂ ਨਗਦੀ, ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਈਸ਼ਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਸ ਦੇ ਭਰਾ ਕਸ਼ਮੀਰ ਸਿੰਘ ਪੁੱਤਰ ਭਗਵਾਨ ਸਿੰਘ ਜੋ ਕਿ ਟਰੱਕ ਅਪ੍ਰੇਟਰ ਹੈ ਦੇ ਘਰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਸਵਾ ਲੱਖ ਦੇ ਕਰੀਬ ਨਗਦੀ,  8 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਇਕ ਮੋਬਾਇਲ ਫੋਨ ਚੋਰੀ ਕਰ ਲਿਆ ਅਤੇ ਇਸ ਘਟਨਾ ’ਚ ਉਸ ਦੇ ਭਰਾ ਦਾ ਸਾਢੇ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ।

ਸਾਬਕਾ ਸਰਪੰਚ ਨੇ ਦੱਸਿਆ ਕਿ ਉਸ ਦਾ ਭਰਾ ਬੀਤੀ ਸ਼ਾਮ ਹੀ ਟਰੱਕ ਦਾ ਚੱਕਰ ਲਗਾ ਕੇ ਘਰ ਪਰਤਿਆ ਸੀ ਅਤੇ ਬੂਰੀ ਤਰ੍ਹਾਂ ਥੱਕਿਆਂ ਹੋਇਆ ਹੋਣ ਕਾਰਨ ਟਰੱਕ ਦੇ ਭਾੜੇ ਵਾਲੇ ਰੁਪਿਆ ਵਾਲਾ ਬੈਗ ਅਤੇ ਮੋਬਾਇਲ ਫੋਨ ਆਪਣੇ ਕੋਲ ਰੱਖ ਕੇ ਸੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੱਕੜੇ ਕਰੀਬ 4 ਵਜੇ ਜਦੋਂ ਉਸ ਦੀ ਨੂੰਹ ਉਠੀ ਤਾਂ ਚੋਰਾਂ ਨੂੰ ਇਸ ਦੀ ਭਿਣਕ ਪੈਣ ’ਤੇ ਉਹ ਕੰਧ ਟੱਪ ਕੇ ਫਰਾਰ ਹੋ ਗਏ। ਜਿਸ ਵੱਲੋਂ ਰੋਲਾ ਪਾਉਣ ’ਤੇ ਜਦੋਂ ਬਾਕੀ ਪਰਿਵਾਰਕ ਮੈਂਬਰਾਂ ਨੇ ਉਠ ਕੇ ਦੇਖਿਆਂ ਤਾਂ ਉਨ੍ਹਾਂ ਨੂੰ ਇਸ ਚੋਰੀ ਦੀ ਘਟਨਾ ਦਾ ਪਤਾ ਚੱਲਿਆ।  ਇਸੇ ਤਰ੍ਹਾਂ ਚੋਰਾਂ ਨੇ ਪਿੰਡ ਦੀਆਂ ਜੌਲੀਆਂ ਰੋਡ ਉਪਰ ਸਥਿਤ ਕਲੋਨੀਆਂ ’ਚ ਡੀ.ਜੇ ਦਾ ਕੰਮ ਕਰਦੇ ਪ੍ਰਵਾਸੀ ਦੀਨਾ ਨਾਥ ਦੇ ਘਰ ਵੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਉਸ ਦੇ ਘਰੋਂ 60 ਹਜਾਰ ਰੁਪਏ ਦੀ ਨਗਦੀ ਅਤੇ ਇਕ ਮੋਬਾਇਲ ਫੋਨ ਚੋਰੀ ਕਰ ਲਿਆ।

ਦੀਨਾ ਰਾਮ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਆਪਣੀ ਮੱਝ ਵੇਚੀ ਸੀ। ਜਿਸ ਦੀ ਨਗਦੀ ਘਰ ਪਈ ਸੀ। ਜੋ ਚੋਰ ਚੋਰੀ ਕਰਕੇ ਲੈ ਗਏ। ਇਸ ਤਰ੍ਹਾਂ ਪਿੰਡ ਦੀਆਂ ਕਲੋਨੀਆਂ ’ਚ ਹੀ ਇਕ ਹੋਰ ਘਰ ਵਿਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਇਹ ਚੋਰ ਗਿਰੋਹ ਦੇ ਮੈਂਬਰ ਗੁਰਚਰਨ ਸਿੰਘ ਪੁੱਤਰ ਮੇਹਰ ਸਿੰਘ ਦੇ ਘਰੋਂ ਵੀ ਇਕ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ। ਪਿੰਡ ਵਾਸੀਆਂ ਨੇ ਦੱਸਿਆਂ ਪਿੰਡ ਦਾ ਇਕ ਨੌਜਵਾਨ ਜਿਸ ਨੂੰ ਨਸ਼ੇ ਦੀ ਲੱਤ ਲਗੀ ਹੋਈ ਹੈ। ਬੀਤੇ ਦਿਨ ਪਿੰਡ ’ਚ ਸਾਫ ਸਫਾਈ ਦਾ ਕੰਮ ਕਰਦੇ ਜਮ੍ਹਾਦਾਰ ਹਰੀ ਦੇ ਘਰ ਉਸ ਦੇ ਮੋਬਾਇਲ ਫੋਨ ਤੋਂ ਕਿਸੇ ਨੂੰ ਕਾਲ ਕਰਨ ਲਈ ਆਇਆ ਅਤੇ ਜਾਂਦਾ-ਜਾਂਦਾ ਉਸ ਦਾ ਪਰਸ ਚੋਰੀ ਕਰਕੇ ਲੈ ਗਿਆ। ਇਸ ਘਟਨਾ ਦੀ ਸੂਚਨਾਂ ਪਿੰਡ ਵਾਸੀਆਂ ਵੱਲੋਂ ਸਥਾਨਕ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਪਿੰਡ ’ਚ ਪਹੁੰਚ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।


Harinder Kaur

Content Editor

Related News