ਜਲੰਧਰ: ਐੱਨ.ਆਰ.ਆਈ. ਦੀ ਕੋਠੀ ''ਚੋਂ ਫੜੇ ਗਏ ਜੁਆਰੀਆਂ ਦਾ ਹੋਇਆ ''ਕੋਰੋਨਾ'' ਟੈਸਟ

Sunday, Jun 07, 2020 - 04:40 PM (IST)

ਜਲੰਧਰ: ਐੱਨ.ਆਰ.ਆਈ. ਦੀ ਕੋਠੀ ''ਚੋਂ ਫੜੇ ਗਏ ਜੁਆਰੀਆਂ ਦਾ ਹੋਇਆ ''ਕੋਰੋਨਾ'' ਟੈਸਟ

ਜਲੰਧਰ (ਵਰੁਣ)— ਨਿਊ ਅਮਰਦਾਸ ਕਾਲੋਨੀ 'ਚੋਂ ਹਾਈ-ਪ੍ਰੋਫਾਈਲ ਜੂਏ ਦੇ ਅੱਡੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਹ ਪਿਛਲੇ 5 ਮਹੀਨਿਆਂ ਤੋਂ ਐੱਨ. ਆਰ. ਆਈ. ਦੀ ਕੋਠੀ 'ਚ ਮੋਟਾ ਜੂਆ ਖੇਡ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਰੋਜ਼ਾਨਾ 'ਚ ਜੂਆ ਖੇਡਣ ਨਹੀਂ ਆਉਂਦੇ ਪਰ 15 ਤੋਂ 20 ਦਿਨਾਂ ਬਾਅਦ ਉਨ੍ਹਾਂ ਦਾ ਇਥੇ ਜੂਏ ਦਾ ਅੱਡਾ ਚੱਲਦਾ ਸੀ। ਪੁਲਸ ਨੇ 11 ਜੁਆਰੀਆਂ ਸਮੇਤ ਉਨ੍ਹਾਂ ਦੇ 2 ਹੋਰ ਸਾਥੀਆਂ ਨੂੰ ਰਿਮਾਂਡ 'ਤੇ ਲਿਆ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਉਨ੍ਹਾਂ ਦੇ ਕੋਲ ਇਹ ਕੈਸ਼ ਕਿਨ੍ਹਾਂ ਹਾਲਾਤ 'ਚ ਆਇਆ।ਇਸ ਤੋਂ ਇਲਾਵਾ ਮੌਕੇ ਤੋਂ ਮਿਲੇ 4 ਲਾਇਸੈਂਸੀ ਵੈਪਨਾਂ ਦਾ ਲਾਇਸੈਂਸ ਰੱਦ ਕਰਵਾਉਣ ਦੀ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰਿਪੋਰਟ ਕੀਤੀ ਜਾ ਰਹੀ ਹੈ। 

ਸੀ. ਆਈ. ਏ. ਸਟਾਫ ਦੀ ਟੀਮ ਨੇ 13 ਮੁਲਜ਼ਮਾਂ ਨੂੰ ਸ਼ਨੀਵਾਰ ਸਿਵਲ ਹਸਪਤਾਲ ਵਿਚ ਲਿਜਾ ਕੇ ਉਨ੍ਹਾਂ ਦਾ ਕੋਰੋਨਾ ਸਬੰਧੀ ਟੈਸਟ ਵੀ ਕਰਵਾਇਆ, ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮ ਪ੍ਰੋਫੈਸ਼ਨਲ ਤਰੀਕੇ ਨਾਲ ਲੰਬੇ ਸਮੇਂ ਤੋਂ ਜੂਆ ਖੇਡਦੇ ਆ ਰਹੇ ਹਨ। ਜਿਕਰਯੋਗ ਹੈ ਕਿ ਸੀ. ਆਈ. ਏ. ਦੀ ਟੀਮ ਨੇ ਨਿਊ ਅਮਰਦਾਸ ਕਾਲੋਨੀ ਸਥਿਤ ਕੋਠੀ 'ਚ ਜੂਆ ਖੇਡ ਰਹੇ ਸੁੱਚਾ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਦਿਆਲਪੁਰ, ਸੰਦੀਪ ਸ਼ਰਮਾ ਪੁੱਤਰ ਸੁਰਿੰਦਰ ਸ਼ਰਮਾ ਨਿਵਾਸੀ ਮਿੱਠਾ ਬਾਜ਼ਾਰ, ਵਿਸ਼ਾਲ ਭੱਲਾ ਪੁੱਤਰ ਜਗਦੀਸ਼ ਭੱਲਾ ਨਿਵਾਸੀ ਬਾਬਿਆਂ ਕੱਟੜਾ ਦੁੱਲੇ ਅੰਮ੍ਰਿਤਸਰ, ਮੋਹਿਤ ਪੁੱਤਰ ਸੁਭਾਸ਼ ਨਿਵਾਸੀ ਲੋਹਗੜ੍ਹ ਚੌਕ ਅੰਮ੍ਰਿਤਸਰ, ਰਿੱਕੀ ਪੁੱਤਰ ਹੇਮੰਤ ਨਿਵਾਸੀ ਹਯਾਤ ਨਗਰ, 120 ਫੁੱਟੀ ਰੋਡ ਅੰਮ੍ਰਿਤਸਰ, ਦਵਿੰਦਰ ਉਰਫ ਡੀ. ਸੀ. ਪੁੱਤਰ ਜੋਗਿੰਦਰਪਾਲ ਨਿਵਾਸੀ ਰੇਲਵੇ ਰੋਡ ਆਦਮਪੁਰ, ਕਮਲ ਪੁੱਤਰ ਸੁੱਚਾ ਸਿੰਘ ਨਿਵਾਸੀ ਨਿਊ ਅਨਮੋਲ ਐਨਕਲੇਵ ਅੰਮ੍ਰਿਤਸਰ, ਮਨੋਹਰ ਲਾਲ ਪੁੱਤਰ ਸੁਰਿੰਦਰਪਾਲ ਨਿਵਾਸੀ ਰਾਮ ਬਾਗ ਕੋਟ, ਆਤਮਾ ਸਿੰਘ ਨਗਰ ਅੰਮ੍ਰਿਤਸਰ, ਭਾਨੂ ਪੁੱਤਰ ਰਮੇਸ਼ ਕੁਮਾਰ ਨਿਵਾਸੀ ਖੂੰਹ ਬਾਬੇ ਵਾਲਾ ਗੇਟ ਅੰਮ੍ਰਿਤਸਰ, ਕੌਸ਼ਲ ਪੁੱਤਰ ਰਾਜ ਕੁਮਾਰ ਨਿਵਾਸੀ ਰਾਮ ਬਾਗ ਕੋਟ ਆਤਮਾ ਸਿੰਘ ਨਗਰ ਅੰਮ੍ਰਿਤਸਰ ਅਤੇ ਪ੍ਰਵੀਨ ਕੁਮਾਰ ਪੁੱਤਰ ਧਰਮਪਾਲ ਨਿਵਾਸੀ ਖਰਾਸ ਵਾਲੀ ਗਲੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ 19.82 ਲੱਖ ਰੁਪਏ, 5 ਲਗਜ਼ਰੀ ਗੱਡੀਆਂ ਅਤੇ 4 ਲਾਇਸੈਂਸੀ ਹਥਿਆਰ ਵੀ ਮਿਲੇ ਸਨ। ਯਾਰੀ-ਦੋਸਤੀ 'ਚ ਹਥਿਆਰ ਦੇਣ ਵਾਲੇ ਜੋਗਿੰਦਰ ਪੁੱਤਰ ਕ੍ਰਿਸ਼ਨ ਲਾਲ ਨਿਵਾਸੀ ਮੁਹੱਲਾ ਕਰਾਰ ਖਾਂ ਅਤੇ ਰਾਜੀਵ ਪੁੱਤਰ ਸਤਪਾਲ ਨਿਵਾਸੀ ਰਾਮਤੀਰਥ ਅੰਮ੍ਰਿਤਸਰ ਨੂੰ ਵੀ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਨੇ ਜੂਆ ਲੁੱਟਣ ਦੇ ਡਰ ਤੋਂ ਹਥਿਆਰ ਰੱਖੇ ਹੋਏ ਸਨ।

ਕੋਠੀ ਦਾ ਗੇਟ ਖੁੱਲ੍ਹਾ ਹੋਣ ਕਾਰਨ ਨਹੀਂ ਹੋਈ ਕੋਈ ਪਰੇਸ਼ਾਨੀ
ਸੀ. ਆਈ. ਏ. ਸਟਾਫ ਨੂੰ ਜਿਵੇਂ ਹੀ ਜੂਏ ਦੇ ਅੱਡੇ ਦੀ ਸੂਚਨਾ ਦੇ ਤਹਿਤ ਦੱਸੇ ਗਏ ਪਤੇ 'ਤੇ ਸੀ. ਆਈ. ਏ. ਦੀ ਟੀਮ ਉਥੇ ਪਹੁੰਚੀ ਤਾਂ ਕੋਠੀ ਨੂੰ ਘੇਰ ਕੇ ਜਿਵੇਂ ਹੀ ਪੁਲਸ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੇਨ ਗੇਟ ਖੁੱਲ੍ਹਾ ਮਿਲਿਆ, ਜਿਸ ਕਾਰਨ ਪੁਲਸ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਅੰਦਰ ਦਾਖਲ ਹੋ ਗਈ ਅਤੇ ਜਾਂਦੇ ਹੀ ਜੁਆਰੀਆਂ ਨੂੰ ਕਾਬੂ ਕਰ ਲਿਆ। ਪੁਲਸ ਕੋਠੀ ਦੇ ਮਾਲਕ ਐੱਨ. ਆਰ. ਆਈ. ਨੂੰ ਵੀ ਜਾਂਚ 'ਚ ਸ਼ਾਮਲ ਕਰ ਸਕਦੀ ਹੈ।


author

shivani attri

Content Editor

Related News