ਚਾਈਨਾ ਡੋਰ ਦਾ ਕਹਿਰ: ਗਲਾ ਵੱਢੇ ਜਾਣ ਕਾਰਨ ਬਜ਼ੁਰਗ ਪਹੁੰਚਿਆ ਹਸਪਤਾਲ, ਨੌਜਵਾਨ ਦੇ ਮੂੰਹ 'ਤੇ ਲੱਗੇ ਟਾਂਕੇ
Thursday, Jan 26, 2023 - 06:04 PM (IST)
ਸਮਰਾਲਾ (ਗਰਗ)- ਪੰਜਾਬ 'ਚ ਚਾਈਨਾ ਡੋਰ ’ਤੇ ਪਾਬੰਦੀ ਲੱਗਣ ਤੋਂ ਬਾਅਦ ਅੱਜ ਬਸੰਤ ਪੰਚਮੀ ਮੌਕੇ ਇਸ ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ਵਿਚ ਭਾਵੇਂ ਪੁਲਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਸੀ। ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਖੂਬ ਪੰਤਗ ਉੜਾਏ ਗਏ। ਇਸ ਕਾਰਨ ਸਮਰਾਲਾ ਇਲਕੇ ਅੰਦਰ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਨਾਲ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਪਤੀ ਤੋਂ ਦੁਖੀ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਨਸ਼ੇ 'ਚ ਕਰਦਾ ਸੀ ਕੁੱਟਮਾਰ
ਪਹਿਲੇ ਸਾਹਮਣੇ ਆਏ ਮਾਮਲੇ ਵਿਚ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਬਲਾਲਾ ਦੇ 60 ਸਾਲ ਦੇ ਇਕ ਬਜ਼ੁਰਗ ਦਾ ਗਲਾ ਹਵਾ ਵਿਚ ਲਹਿਰਾ ਰਹੀ ਚਾਈਨਾ ਡੋਰ ਨੇ ਬੁਰੀ ਤਰ੍ਹਾਂ ਵੱਢ ਦਿੱਤਾ। ਬਜ਼ੁਰਗ ਕਰਮ ਸਿੰਘ ਨੂੰ ਉਸ ਦੇ ਪਰਿਵਾਰ ਵਾਲੇ ਤੁਰੰਤ ਇਲਾਜ ਲਈ ਸਮਰਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਆਏ। ਜਿਥੇ ਡਾਕਟਰਾਂ ਵੱਲੋਂ ਉਸ ਦੀ ਗਰਦਨ ਅਤੇ ਗੱਲ 'ਤੇ ਟਾਂਕੇ ਲਗਾਏ ਗਏ ਹਨ ਅਤੇ ਅੱਗੇ ਦਾ ਇਲਾਜ਼ ਅਜੇ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਭੜਕੇ ਸਿੱਧੂ ਖੇਮੇ ਨੇ 'ਆਪ'-ਭਾਜਪਾ ਸਣੇ ਕਾਂਗਰਸੀਆਂ 'ਤੇ ਵੀ ਵਿੰਨ੍ਹੇ ਨਿਸ਼ਾਨੇ, "ਇਨ੍ਹਾਂ ਨੂੰ ਸਿੱਧੂ ਫੋਬੀਆ"
ਇਕ ਹੋਰ ਮਾਮਲੇ ਵਿਚ ਬਾਅਦ ਦੁਪਹਿਰ ਇਕ ਨੌਜਵਾਨ ਚਾਈਨਾ ਡੋਰ ਦੀ ਚਪੇਟ ਵਿਚ ਆਕੇ ਜ਼ਖਮੀ ਹੋ ਗਿਆ ਹੈ ਅਤੇ ਉਸ ਦੇ ਮੂੰਹ ਉੱਤੇ ਵੱਡੇ ਕੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।