ਬੱਚਿਆਂ ਸਮੇਤ ਪਿਓ ਨੇ ਕੀਤੀ ਸੀ ਖੁਦਕੁਸ਼ੀ, ਤਿੰਨਾਂ ਦਾ ਹੋਇਆ ਅੰਤਿਮ ਸਸਕਾਰ
Saturday, Mar 06, 2021 - 07:44 PM (IST)

ਗੁਰਾਇਆ (ਮੁਨੀਸ਼ ਬਾਵਾ)- ਬੀਤੀ ਰਾਤ ਸਬ ਡਵੀਜ਼ਨ ਫ਼ਿਲੌਰ ਦੇ ਥਾਣਾ ਗੁਰਾਇਆ ਦੇ ਪਿੰਡ ਚੀਮਾ ਖੁਰਦ 'ਚ ਪਿਤਾ ਵੱਲੋਂ ਪਹਿਲਾਂ ਆਪਣੇ 2 ਮਾਸੂਮਾਂ ਨੂੰ ਲਿਮਕਾਂ 'ਚ ਸਲਫਾਸ ਦਿੱਤੀ ਮਗਰੋਂ ਖੁੱਦ ਵੀ ਸਲਫਾਸ ਖਾ ਲਈ ਸੀ । ਜਿਸ ਤੋਂ ਬਾਅਦ ਲੁਧਿਆਣਾ ਹਸਪਤਾਲ 'ਚ ਇਨ੍ਹਾਂ ਤਿੰਨਾਂ ਦੀ ਮੌਤ ਹੋ ਗਈ ਸੀ। ਅੱਜ ਦੇਰ ਸ਼ਾਮ ਇਨ੍ਹਾਂ ਤਿੰਨਾਂ ਦਾ ਪਿੰਡ ਚੀਮਾ ਖੁਰਦ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਆਈ.ਪੀ.ਐਸ. ਸੋਹੇਲ ਮੀਰ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ 42 ਸਾਲਾਂ ਮ੍ਰਿਤਕ ਕੇਹਰ ਸਿੰਘ ਦਾ ਵਿਆਹ ਨੂਰਮਹਿਲ ਦੇ ਪਿੰਡ ਤਗੜਾ ਦੀ ਰਿਮਪੀ ਉਰਫ ਮੋਨਾ ਨਾਲ ਹੋਇਆ ਸੀ। ਜਿਨ੍ਹਾਂ ਦੇ 2 ਬੱਚੇ ਸਨ ਜਿਨ੍ਹਾਂ 'ਚ 11 ਸਾਲਾਂ ਲੜਕੀ ਪ੍ਰਭਜੋਤ ਅਤੇ 9 ਸਾਲਾਂ ਲੜਕਾ ਏਕਮ ਸੀ। ਪਤੀ ਪਤਨੀ ਦਾ ਆਪਸ 'ਚ ਝਗੜਾ ਹੋਣ ਕਾਰਨ ਕੇਹਰ ਦੀ ਪਤਨੀ ਆਪਣੇ ਪੇਕੇ ਪਿੰਡ ਰਹਿ ਰਹੀ ਸੀ। ਜਿੰਨ੍ਹਾਂ ਦਾ ਪੰਚਾਇਤ 'ਚ ਰਾਜੀਨਾਮਾ ਹੋ ਗਿਆ ਸੀ। ਜਿਸ ਤੋਂ ਬਾਅਦ ਜਦੋਂ ਕੇਹਰ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸੁਹਰੇ ਘਰ ਗਿਆ ਤਾਂ ਉਸਦੀ ਪਤਨੀ ਨੇ ਉਸ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਜਿਸਨੂੰ ਉਸ ਨੇ ਆਪਣੀ ਬੇਇੱਜ਼ਤੀ ਮੱਨੀ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕੇਹਰ ਸਿੰਘ ਨੇ ਇਹ ਕਾਰੇ ਤੋਂ ਪਹਿਲਾਂ ਵੀਡੀਓ ਵੀ ਬਣਾਈ ਜਿਸਦੇ ਆਧਾਰ 'ਤੇ ਪੁਲਸ ਨੇ 8 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।