ਪੁਲਸ ਨੂੰ ਦੇਖ ਕੇ ਭਗੌੜੇ ਨੇ ਕੋਠੇ ਤੋਂ ਮਾਰੀ ਛਾਲ

Monday, Jan 22, 2018 - 07:58 AM (IST)

ਪੁਲਸ ਨੂੰ ਦੇਖ ਕੇ ਭਗੌੜੇ ਨੇ ਕੋਠੇ ਤੋਂ ਮਾਰੀ ਛਾਲ

ਫਗਵਾੜਾ, (ਹਰਜੋਤ)- ਅਦਾਲਤ ਵੱਲੋਂ ਭਗੌੜੇ ਹੋਏ ਵਿਅਕਤੀ ਨੂੰ ਅੱਜ ਜਦੋਂ ਪੁਲਸ ਫੜਨ ਲਈ ਉਸ ਦੇ ਘਰ ਮਨਸਾ ਦੇਵੀ ਪੁੱਜੀ ਤਾਂ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਕਤ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਕਤ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਨਿਊ ਮਨਸਾ ਦੇਵੀ ਨਗਰ ਫਗਵਾੜਾ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ 22-61-85 ਦੇ ਦਰਜ ਹੋਏ ਇਕ ਕੇਸ 'ਚ ਅਦਾਲਤ ਵੱਲੋਂ ਭਗੌੜਾ ਸੀ, ਜਦੋਂ ਕਪੂਰਥਲਾ ਤੋਂ ਆਈ ਥਾਣੇਦਾਰ ਜਗਜੀਤ ਸਿੰਘ ਦੀ ਟੀਮ ਨੇ ਇਥੋਂ ਦੇ ਸਤਨਾਮਪੁਰਾ ਪੁਲਸ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਜਦੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪੁਲਸ ਨੇ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਹੈ।


Related News