ਲੁੱਟ ਦੇ ਮਾਮਲੇ ’ਚ ਭਗੌੜੇ ਨੂੰ ਪੀ. ਓ. ਸਟਾਫ ਨੇ ਕੀਤਾ ਗ੍ਰਿਫ਼ਤਾਰ

Saturday, May 24, 2025 - 07:49 AM (IST)

ਲੁੱਟ ਦੇ ਮਾਮਲੇ ’ਚ ਭਗੌੜੇ ਨੂੰ ਪੀ. ਓ. ਸਟਾਫ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਰਾਜ) : ਲੁੱਟ ਦੇ ਮਾਮਲੇ ’ਚ ਭਗੌੜੇ ਚੱਲ ਰਹੇ ਮੁਲਜ਼ਮ ਨੂੰ ਪੀ. ਓ. ਸਟਾਫ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਕੁਲਦੀਪ ਸਿੰਘ ਉਰਫ ਦੀਪਾ ਹੈ, ਜੋ ਲੋਹਾਰਾ ਰੋਡ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਨੂੰ ਫੜ ਕੇ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ, ਸੋਨਾ-ਚਾਂਦੀ ਤੇ ਨਕਦੀ ਲੈ ਗਏ ਲੁਟੇਰੇ

ਜਾਣਕਾਰੀ ਦਿੰਦੇ ਹੋਏ ਪੀ. ਓ. ਸਟਾਫ ਦੇ ਇੰਚਾਰਜ ਅਜੇ ਕੁਮਾਰ ਜੱਸਰਾ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ’ਤੇ ਸਾਲ 2018 ’ਚ ਥਾਣਾ ਦੁੱਗਰੀ ਵਿਚ ਲੁੱਟ ਦੇ ਦੋ ਕੇਸ ਦਰਜ ਸਨ। ਮੁਲਜ਼ਮ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਸੀ ਪਰ ਮੁਲਜ਼ਮ ਬੇਲ ਜੰਪ ਕਰ ਕੇ ਫਰਾਰ ਹੋ ਗਿਆ ਸੀ, ਜੋ ਕਾਫੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਅੱਜ ਪੁਲਸ ਨੇ ਉਸ ਨੂੰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News