ਭਗੌੜੇ ਤੇ ਵਾਹਨ ਚੋਰ ਗ੍ਰਿਫਤਾਰ, ਨਸ਼ੀਲਾ ਪਦਾਰਥ ਵੀ ਬਰਾਮਦ

Wednesday, Jul 12, 2017 - 08:07 AM (IST)

ਜਲੰਧਰ/ਭੋਗਪੁਰ, (ਪ੍ਰੀਤ, ਰਾਣਾ)- ਥਾਣਾ ਭੋਗਪੁਰ ਵਲੋਂ ਅਪਰਾਧੀਆਂ ਵਿਰੁੱਧ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਪੁਲਸ ਟੀਮ ਨੇ ਨਸ਼ੀਲੇ ਪਦਾਰਥਾਂ, ਵੱਖ-ਵੱਖ ਕੇਸਾਂ 'ਚ ਭਗੌੜਾ ਕਰਾਰ ਦਿੱਤੇ ਗਏ ਅਤੇ ਵਾਹਨ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਥਾਣਾ ਭੋਗਪੁਰ ਦੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਜਸਵੀਰ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਵੱਡਾ ਛੋਟਾ ਪਿੰਡ, ਮਕਸੂਦਾਂ ਤੋਂ 25 ਗ੍ਰਾਮ ਨਸ਼ੀਲਾ ਪਾਊਡਰ, ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਬੀਤਾ ਪੁੱਤਰ ਬਲਦੇਵ ਸਿੰਘ ਵਾਸੀ ਬੜਾ ਛੋਟਾ ਪਿੰਡ ਨੂੰ ਗ੍ਰਿਫਤਾਰ ਕਰ ਕੇ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। 
ਇਸੇ ਤਰ੍ਹਾਂ ਏ. ਐੱਸ. ਆਈ. ਦਿਲਬਾਗ ਸਿੰਘ ਨੇ ਲੁੱਟ ਦੇ ਕੇਸ 'ਚ ਭਗੌੜਾ ਕਰਾਰ ਦਿੱਤੇ ਗਏ ਦੋਸ਼ੀ ਵਿਪਨ ਸ਼ਰਮਾ ਪੁੱਤਰ ਕੁੰਦਨ ਲਾਲ ਸ਼ਰਮਾ ਵਾਸੀ ਮੁਹੱਲਾ ਕਿਸ਼ਨਪੁਰਾ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਖਿਲਾਫ ਸਾਲ 2010 'ਚ ਲੁੱਟ ਦਾ ਕੇਸ ਦਰਜ ਹੋਇਆ ਸੀ। ਏ. ਐੱਸ. ਆਈ. ਸੁਖਜੀਤ ਸਿੰਘ ਨੇ ਸਾਲ 2012 'ਚ ਧੋਖਾਦੇਹੀ ਦੇ ਕੇਸ 'ਚ ਲੋੜੀਂਦੇ ਦੋਸ਼ੀ ਸੰਦੀਪ ਕੁਮਾਰ ਉਰਫ ਸੰਨੀ ਪੁੱਤਰ ਮੋਹਨ ਲਾਲ ਵਾਸੀ ਕਾਲਾ ਬੱਕਰਾ ਨੂੰ ਗ੍ਰਿਫਤਾਰ ਕੀਤਾ।
ਇਸੇ ਤਰ੍ਹਾਂ ਪੁਲਸ ਟੀਮ ਨੇ ਭੋਗਪੁਰ ਦੇ ਅੱਡਾ ਟਾਂਡੀ 'ਤੇ ਨਾਕਾਬੰਦੀ ਦੌਰਾਨ ਰਣਬੀਰ ਸਿੰਘ ਉਰਫ ਰੌਬਿਨ ਪੁੱਤਰ ਸਤਵੰਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਜੈਦਾ, ਬੇਗੋਵਾਲ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ ਅਤੇ ਲੁੱਟ ਦੇ 10 ਮੋਬਾਇਲ ਫੋਨ ਬਰਾਮਦ ਕੀਤੇ ਗਏ। ਪੁਲਸ ਮੁਤਾਬਕ ਦੋਸ਼ੀ ਪੁਲਸ ਨੂੰ ਕਈ ਕੇਸਾਂ 'ਚ ਲੋੜੀਂਦੇ ਸਨ। 


Related News