ਬੈਂਕ ''ਚੋਂ ਆਰ. ਓ. ਤੇ 5 ਕੰਪਿਊਟਰ ਚੋਰੀ

Saturday, Feb 03, 2018 - 07:44 AM (IST)

ਬੈਂਕ ''ਚੋਂ ਆਰ. ਓ. ਤੇ 5 ਕੰਪਿਊਟਰ ਚੋਰੀ

ਤਰਨਤਾਰਨ, (ਰਾਜੂ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਗ੍ਰਾਮੀਣ ਬੈਂਕ ਕੋਟਬੁੱਢਾ 'ਚੋਂ ਇਕ ਆਰ. ਓ. ਤੇ 5 ਕੰਪਿਊਟਰ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਅਜੇ ਕੁਮਾਰ ਪੁੱਤਰ ਬਹਾਰ ਸਿੰਘ ਗ੍ਰਾਮੀਣ ਬੈਂਕ ਕੋਟਬੁੱਢਾ ਬ੍ਰਾਂਚ ਮੈਨੇਜਰ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ 30 ਜਨਵਰੀ ਨੂੰ ਬੈਂਕ ਬੰਦ ਕਰ ਕੇ ਚਲੇ ਗਏ ਸੀ ਅਤੇ 31 ਜਨਵਰੀ ਨੂੰ ਬੈਂਕ ਦੀ ਛੁੱਟੀ ਸੀ। 1 ਫਰਵਰੀ ਨੂੰ ਜਦੋਂ ਬੈਂਕ 'ਚ ਸਾਰਾ ਸਟਾਫ ਪਹੁੰਚਿਆ ਤਾਂ ਵੇਖਿਆ ਕਿ ਬੈਂਕ ਦੇ ਪਿੱਛੇ ਲੱਗੇ ਰੌਸ਼ਨਦਾਨ ਦੇ ਸਰੀਏ ਨੂੰ ਕਟਰ ਨਾਲ ਕੱਟ ਕੇ ਅਣਪਛਾਤੇ ਵਿਅਕਤੀ ਬੈਂਕ 'ਚੋਂ ਇਕ ਆਰ. ਓ. ਅਤੇ 5 ਕੰਪਿਊਟਰ ਚੋਰੀ ਕਰ ਕੇ ਲੈ ਗਏ ਸਨ। ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਸਵਿੰਦਰ ਸਿੰਘ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਅਮਲ 'ਚ ਲਿਆਂਦੀ ਹੈ। 


Related News